Site icon TheUnmute.com

ਕਾਰੋਬਾਰੀ ਦੇ ਭਰਾ ਨੂੰ ਧਮਕੀ ਦੇਣ ਦੇ ਮਾਮਲੇ ‘ਚ ਮੁਖਤਾਰ ਅੰਸਾਰੀ ਦੋਸ਼ੀ ਕਰਾਰ, ਅਦਾਲਤ ਨੇ ਪੰਜ ਸਾਲ ਛੇ ਮਹੀਨੇ ਦੀ ਸਜ਼ਾ ਸੁਣਾਈ

Mukhtar Ansari

ਚੰਡੀਗੜ੍ਹ, 15 ਦਸੰਬਰ 2023: ਅਦਾਲਤ ਨੇ ਕੋਲਾ ਕਾਰੋਬਾਰੀ ਨੰਦ ਕਿਸ਼ੋਰ ਰੁੰਗਟਾ ਦੇ ਭਰਾ ਮਹਾਵੀਰ ਪ੍ਰਸਾਦ ਰੁੰਗਟਾ ਨੂੰ ਧਮਕੀ ਦੇਣ ਦੇ ਮਾਮਲੇ ‘ਚ ਮੁਖਤਾਰ ਅੰਸਾਰੀ (Mukhtar Ansari) ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਮੁਖਤਾਰ ਨੂੰ ਪੰਜ ਸਾਲ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 10,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜ਼ੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਇਹ ਫੈਸਲਾ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ I/ਐਮਪੀ ਵਿਧਾਇਕ ਅਦਾਲਤ ਦੇ ਇੰਚਾਰਜ ਉੱਜਵਲ ਉਪਾਧਿਆਏ ਦੀ ਅਦਾਲਤ ਨੇ ਸੁਣਾਇਆ।

ਜਿਕਰਯੋਗ ਹੈ ਕਿ ਰੁੰਗਟਾ ਨੂੰ ਧਮਕੀ ਦੇਣ ਦੇ ਮਾਮਲੇ ‘ਚ ਵੀਰਵਾਰ ਨੂੰ ਅਦਾਲਤ ‘ਚ ਦੋਸ਼ੀ ਮੁਖਤਾਰ ਅੰਸਾਰੀ (Mukhtar Ansari) ਦਾ ਬਿਆਨ ਦਰਜ ਕੀਤਾ ਗਿਆ ਸੀ। ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਇਹ ਮਾਮਲਾ 1997 ਦਾ ਹੈ |

Exit mobile version