Site icon TheUnmute.com

ਮਿਸੇਜ਼ ਚੰਡੀਗੜ੍ਹ ਰਹੀ ਅਪਰਨਾ ਸਰਗੋਤਾ ਤੇ ਉਸਦਾ ਪੁੱਤ ਪੁਲਿਸ ਵੱਲੋਂ ਗ੍ਰਿਫ਼ਤਾਰ, ਕਰੋੜਾਂ ਦੀ ਠੱਗੀ ਦੇ ਲੱਗੇ ਦੋਸ਼

Aparna Sargota

ਚੰਡੀਗੜ੍ਹ, 29 ਜੁਲਾਈ 2024: ਮੋਹਾਲੀ ਪੁਲਿਸ ਨੇ ਮਿਸੇਜ਼ ਚੰਡੀਗੜ੍ਹ ਰਹੀ ਅਪਰਨਾ ਸਰਗੋਤਾ (Aparna Sargota) ਅਤੇ ਉਨ੍ਹਾਂ ਦੇ ਪੁੱਤ ਕੁਨਾਲ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।ਇਨ੍ਹਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕੁਟ, 7 ਲੱਖ ਰੁਪਏ ਨਕਦ ਅਤੇ ਇਕ ਲਗਜ਼ਰੀ ਕਾਰ ਬਰਾਮਦ ਹੋਈ ਹੈ। ਪੁਲਿਸ ਇਸ ਮਾਮਲੇ ‘ਚ ਅਪਰਨਾ ਦੇ ਘਰਵਾਲੇ ਸੰਜੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।

ਫੇਜ਼-11 ਥਾਣੇ ਦੇ ਐਸਐਚਓ ਗਨਦੀਪ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 2.5 ਤੋਂ 3 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਖ਼ਿਲਾਫ਼ 25 ਹੋਰ ਕੇਸ ਦਰਜ ਹਨ। ਇਸ ਦੇ ਨਾਲ ਹੀ ਧੋਖਾਧੜੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਸਕਦੀ ਹੈ। ਮੋਹਾਲੀ ਪੁਲਿਸ ਮੁਤਾਬਕ ਉਕਤ ਬੀਬੀ ਨੇ ਆਪਣੇ ਘਰਵਾਲੇ ਨਾਲ ਮਿਲ ਕੇ ਸੈਕਟਰ 105 ‘ਚ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ।

ਹੁਣ ਪੁਲਿਸ ਉਸ (Aparna Sargota) ਦੇ ਬੈਂਕ ਖਾਤੇ ਵਿਚ ਮੌਜੂਦ ਜਾਇਦਾਦ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਪੁਲਿਸ ਨੇ ਸਪੱਸ਼ਟ ਕਿਹਾ ਕਿ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਪੁਲਿਸ ਮੁਤਾਬਕ ਅਪਰਨਾ ਪੇਸ਼ੇ ਤੋਂ ਵਕੀਲ ਸੀ। ਉਨ੍ਹਾਂ ਨੇ 2019 ‘ਚ 40 ਸਾਲ ਤੋਂ ਉਪਰ ਉਮਰ ਵਰਗ ਵਿੱਚ ਮਿਸੇਜ਼ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ । ਪੁਲਿਸ ਮਾਮਲੇ ਦਿਨ ਜਾਂਚ ‘ਚ ਜੁਟੀ ਹੋਈ ਹੈ |

Exit mobile version