Site icon TheUnmute.com

MPox: ਭਾਰਤ ‘ਚ ਐਮਪੌਕਸ ਵਾਇਰਸ ਦਾ ਪਹਿਲਾ ਕੇਸ ਆਇਆ ਸਾਹਮਣੇ

MPox

ਚੰਡੀਗੜ੍ਹ, 09 ਸਤੰਬਰ 2024: ਭਾਰਤ ‘ਚ mpox ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ | ਭਾਰਤ ‘ਚ MPox ਦਾ ਪਹਿਲਾ ਮਾਮਲਾ ਆਉਣ ਤੋਂ ਬਾਅਦ ਕੇਂਦਰ ਸਰਕਾਰ ਅਲਰਟ ‘ਤੇ ਹੈ। ਇਸ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, ‘ਇੱਕ ਨੌਜਵਾਨ ਪੁਰਸ਼ ਮਰੀਜ਼, ਜੋ ਹਾਲ ਹੀ ‘ਚ ਐਮਪੌਕਸ (ਮੰਕੀਪੌਕਸ) ਦੀ ਲਾਗ ਤੋਂ ਪੀੜਤ ਦੇਸ਼ ਤੋਂ ਆਇਆ ਸੀ, ਉਸਦੀ ਪਛਾਣ ਐਮਪੌਕਸ ਦੇ ਸ਼ੱਕੀ ਕੇਸ ਵਜੋਂ ਹੋਈ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਮਰੀਜ਼ ‘ਚ ਪੱਛਮੀ ਅਫ਼ਰੀਕੀ ਕਲੇਡ 2 ਐਮਪੌਕਸ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਇਹ ਕੇਸ ਭਾਰਤ ‘ਚ ਜੁਲਾਈ 2022 ਤੋਂ ਬਾਅਦ ਰਿਪੋਰਟ ਕੀਤੇ ਗਏ ਪਹਿਲੇ 30 ਮਾਮਲਿਆਂ ‘ਚੋਂ ਇੱਕ ਵੱਖਰਾ ਕੇਸ ਹੈ ਅਤੇ ਵਰਤਮਾਨ ‘ਚ ਐਮਪੀਓਐਕਸ ਦੇ ਕਲੇਡ 1 ਦੇ ਸਬੰਧ ‘ਚ ਸਿਹਤ ਐਮਰਜੈਂਸੀ (WHO ਦੁਆਰਾ ਰਿਪੋਰਟ ਕੀਤਾ ਗਿਆ) ਦਾ ਹਿੱਸਾ ਨਹੀਂ ਹੈ।

ਬਿਆਨ ‘ਚ ਕਿਹਾ ਗਿਆ ਹੈ ਕਿ Mpox ਵਾਇਰਸ ਨਾਲ ਸੰਕਰਮਿਤ ਵਿਅਕਤੀ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਨਹੀਂ ਹੈ। ਫਿਲਹਾਲ ਉਸ ਨੂੰ ਦੇਖਭਾਲ ਲਈ ਇੱਕ ਹਸਪਤਾਲ ‘ਚ ਆਈਸੋਲੇਸ਼ਨ ‘ਚ ਰੱਖਿਆ ਹੈ।

Exit mobile version