Site icon TheUnmute.com

UP: ਯੂਪੀ ਦੀਆਂ 10 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ CM ਯੋਗੀ ਆਦਿੱਤਿਆਨਾਥ ਦੀ ਰਿਹਾਇਸ਼ ‘ਤੇ ਅਹਿਮ ਬੈਠਕ

CM Yogi Adityanath

ਚੰਡੀਗੜ੍ਹ, 17 ਜੁਲਾਈ 2024: ਉੱਤਰ ਪ੍ਰਦੇਸ਼ ਦੀਆਂ 10 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath) ਦੀ ਰਿਹਾਇਸ਼ ‘ਤੇ ਅਹਿਮ ਬੈਠਕ ਹੋਈ | ਇਨ੍ਹਾਂ ਜ਼ਿਮਨੀ ਚੋਣਾਂ ਲਈ ਸੀਐੱਮ ਯੋਗੀ ਆਦਿੱਤਿਆਨਾਥ ਨੇ ਤਿੰਨ ਮੰਤਰੀਆਂ ਨੂੰ ਇੱਕ ਸੀਟ ਦੀ ਜ਼ਿੰਮੇਵਾਰੀ ਦਿੱਤੀ ਹੈ | ਬੈਠਕ ਤੋਂ ਬਾਅਦ ਕੈਬਿਨਟ ਮੰਤਰੀ ਸੁਤੰਤਰ ਦੇਵ ਸਿੰਘ ਨੇ ਕਿਹਾ ਕਿ ਜ਼ਿਮਨੀ ਚੋਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ ।

ਮੁੱਖ ਮੰਤਰੀ ਯੋਗੀ ਨੇ ਸਾਰੇ ਇੰਚਾਰਜ ਮੰਤਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਹਰ ਗਰੁੱਪ ਦੇ ਵਰਕਰਾਂ ਨਾਲ ਗੱਲਬਾਤ ਕਰਨ ਅਤੇ ਬੂਥ ਦੀ ਮਜ਼ਬੂਤੀ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ।ਜਿਕਰਯੋਗ ਹੈ ਕਿ ਲੋਕ ਸਭਾ ਚੋਣਾਂ ‘ਚ ਨਵੇਂ ਬਣੇ ਸੰਸਦ ਮੈਂਬਰਾਂ ਦੀਆਂ 10 ਵਿਧਾਨ ਸਭਾ ਸੀਟਾਂ ‘ਤੇ ਚੋਣ ਹੋਣੀ ਹੈ। ਇਨ੍ਹਾਂ ‘ਚ ਸਿਸਾਮਊ, ਮਿਲਕੀਪੁਰ, ਕਟੇਹਾਰੀ, ਫੂਲਪੁਰ, ਮਝਵਾਂ, ਗਾਜ਼ੀਆਬਾਦ ਸਦਰ, ਮੀਰਾਪੁਰ, ਖੈਰ ਅਤੇ ਕੁੰਦਰਕੀ ਸ਼ਾਮਲ ਹਨ |

Exit mobile version