ਹਿੰਮਤ ਸਿੰਘ ਕਾਹਲੋਂ

MP ਪ੍ਰਨੀਤ ਕੌਰ ਦੇ ਭਰਾ ਹਿੰਮਤ ਸਿੰਘ ਕਾਹਲੋਂ ਪੂਰੇ ਹੋ ਗਏ

ਪਟਿਆਲਾ 13 ਦਸੰਬਰ 2022 : ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਦੇ ਭਰਾ ਹਿੰਮਤ ਸਿੰਘ ਕਾਹਲੋਂ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੇ ਦਿਹਾਂਤ ‘ਤੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਹਿੰਮਤ ਸਿੰਘ ਕਾਹਲੌਂ ਦਾ ਅੰਤਿਮ ਸਸਕਾਰ ਕੱਲ੍ਹ 14 ਦਸੰਬਰ ਦੁਪਹਿਰ 12 ਵਜੇ ਸੈਕਟਰ 25 ਚੰਡੀਗੜ੍ਹ ਵਿਖੇ ਹੋਵੇਗਾ |

ਹਿੰਮਤ ਸਿੰਘ ਕਾਹਲੌਂ ਦੇ ਦਿਹਾਂਤ ‘ਤੇ ਭਾਜਪਾ ਆਗੂ ਪਰਮਿੰਦਰ ਬਰਾੜ ਨੇ ਟਵੀਟ ਕੀਤਾ ਕਿ ”ਸਰਦਾਰ ਹਿੰਮਤ ਸਿੰਘ ਕਾਹਲੋਂ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ |

 

Scroll to Top