Site icon TheUnmute.com

MP ਮੀਤ ਹੇਅਰ ਨੇ ਲੋਕ ਸਭਾ ‘ਚ RDF ਸਮੇਤ ਰੁਕੇ 8000 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੀ ਰੱਖੀ ਮੰਗ

Meet Hayer

ਚੰਡੀਗੜ੍ਹ, 02 ਜੁਲਾਈ 2024: ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਬੀਤੇ ਦਿਨ ਲੋਕ ਸਭਾ ‘ਚ ਪੰਜਾਬ ਦੇ ਪੇਂਡੂ ਵਿਕਾਸ ਫ਼ੰਡ ਸਮੇਤ 8000 ਕਰੋੜ ਰੁਪਏ ਦੇ ਰੁਕੇ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਰੱਖੀ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਰਾਹੀਂ ਸੀਐੱਮ ਅਰਵਿੰਦ ਕੇਜਰੀਵਾਲ, ਸਾਬਕਾ ਮੰਤਰੀ ਮਨੀਸ ਸਿਸੋਦੀਆ, ਸਾਬਕਾ ਸੀਐੱਮ ਹੇਮੰਤ ਸੋਰੇਨ ਸਮੇਤ ਵਿਰੋਧੀ ਧਿਰ ਦੇ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |

ਉਨ੍ਹਾਂ (Meet Hayer) ਕਿਹਾ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਅਗਨੀਵੀਰ ਸਕੀਮ ਦਾ ਪਹਿਲਾ ਸ਼ਹੀਦ ਪੰਜਾਬੀ ਨੌਜਵਾਨ ਸੀ | ਉਸਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ |

ਮੀਤ ਹੇਅਰ ਨੇ ਸੰਸਦ ‘ਚ ਰਾਸ਼ਟਰਪਤੀ ਸੰਬੋਧਨ ‘ਤੇ ਬਹਿਸ ‘ਚ ਹਿੱਸਾ ਲੈ ਕੇ ਸੰਬੋਧਨ ‘ਚ ਪੰਜਾਬ ਨਾ ਦਾ ਜ਼ਿਕਰ ਨਾ ਹੋਣ ਉੱਤੇ ਦੁੱਖ ਪ੍ਰਗਟਾਇਆ ਹੈ | ਉਨ੍ਹਾਂ ਕਿਹਾ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆ ਦਿੱਤੀਆਂ ਹਨ ਅਤੇ ਪੰਜਾਬ ਦੇ ਕਿਸਾਨ ਦੁਨੀਆ ਦਾ ਢਿੱਡ ਭਰਦੇ ਹਨ |

Exit mobile version