ਚੰਡੀਗੜ੍ਹ 14 ਦਸੰਬਰ 2022: ਦਿੱਲੀ ਦੇ ਦਵਾਰਕਾ (Dwarka) ਜ਼ਿਲੇ ‘ਚ ਅੱਜ ਤੜਕੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇਕ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ ਹੈ। ਪੀੜਤ ਵਿਦਿਆਰਥਣ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ ਹਨ।
ਪੁਲਿਸ ਮੁਤਾਬਕ ਪੀ.ਐਸ.ਮੋਹਨ ਗਾਰਡਨ ਇਲਾਕੇ ‘ਚ ਇਕ ਵਿਦਿਆਰਥਣ ‘ਤੇ ਤੇਜ਼ਾਬ ਸੁੱਟਣ ਦੀ ਘਟਨਾ ਸਬੰਧੀ ਸਵੇਰੇ 9 ਵਜੇ ਦੇ ਕਰੀਬ ਪੀਸੀਆਰ ਨੂੰ ਕਾਲ ਆਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਕ 17 ਸਾਲਾ ਲੜਕੀ ‘ਤੇ ਸਵੇਰੇ 7.30 ਵਜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਥਿਤ ਤੌਰ ‘ਤੇ ਤੇਜ਼ਾਬ ਵਰਗੇ ਪਦਾਰਥ ਦੀ ਵਰਤੋਂ ਕਰਕੇ ਹਮਲਾ ਕੀਤਾ।
ਇਸ ਘਟਨਾ ਸਮੇਂ ਲੜਕੀ ਆਪਣੀ ਛੋਟੀ ਭੈਣ ਦੇ ਨਾਲ ਸੀ। ਉਸ ਨੇ ਆਪਣੇ ਜਾਣ-ਪਛਾਣ ਵਾਲੇ ਦੋ ਵਿਅਕਤੀਆਂ ‘ਤੇ ਸ਼ੱਕ ਪ੍ਰਗਟਾਇਆ ਹੈ। ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਦਿਆਰਥਣ ਦਾ ਇਲਾਜ ਚੱਲ ਰਿਹਾ ਹੈ।
ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਦਵਾਰਕਾ (Dwarka) ਨੇੜੇ ਇਕ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟਿਆ ਗਿਆ ਹੈ । ਸਾਡੀ ਟੀਮ ਪੀੜਤ ਦੀ ਮਦਦ ਲਈ ਹਸਪਤਾਲ ਪਹੁੰਚ ਰਹੀ ਹੈ। ਧੀ ਨੂੰ ਇਨਸਾਫ ਦਿਵਾਇਆ ਜਾਵੇਗਾ। ਦਿੱਲੀ ਮਹਿਲਾ ਕਮਿਸ਼ਨ ਦੇਸ਼ ‘ਚ ਤੇਜ਼ਾਬ ‘ਤੇ ਪਾਬੰਦੀ ਲਗਾਉਣ ਲਈ ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ। ਸਰਕਾਰਾਂ ਕਦੋਂ ਜਾਗਣਗੀਆਂ?
A PCR call was received around 9am regarding an incident of throwing acid on a girl in the area of PS Mohan Garden. It was stated that a girl aged 17 years was allegedly attacked using some acid-like substance by two bike-borne persons at around 7:30am: Delhi Police
(Pics: CCTV) pic.twitter.com/mnZ533MYZF
— ANI (@ANI) December 14, 2022