July 8, 2024 1:54 am
ਮਦਰ ਡੇਅਰੀ

ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ, ਕੀਮਤਾਂ ਕੱਲ੍ਹ ਤੋਂ ਲਾਗੂ

ਚੰਡੀਗੜ੍ਹ 05 ਮਾਰਚ 2022: ਮਦਰ ਡੇਅਰੀ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਲਿਆ ਹੈ ।ਦਸਿਆ ਜਾ ਰਿਹਾ ਹੈ ਕਿ ਇਹ ਵਾਧਾ ਖਰੀਦ ‘ਚ ਵਧ ਰਹੇ ਖਰਚੇ ਕਰਨਾ ਲਿਆ ਹੈ | ਇਸਦੇ ਚੱਲਦੇ ਦਿੱਲੀ-ਐੱਨਸੀਆਰ ‘ਚ ਐਤਵਾਰ ਯਾਨੀ ਕੱਲ ਤੋਂ ਦੁੱਧ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਅਮੂਲ ਅਤੇ ਪਰਾਗ ਮਿਲਕ ਫੂਡਜ਼ ਨੇ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ|

ਮਦਰ ਡੇਅਰੀ ਮੁਤਾਬਕ ਫੁੱਲ ਕਰੀਮ ਦੁੱਧ ਦੀ ਕੀਮਤ 6 ਮਾਰਚ ਯਾਨੀ ਐਤਵਾਰ ਤੋਂ 59 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ, ਜਦਕਿ ਇਸ ਸਮੇਂ 57 ਰੁਪਏ ਪ੍ਰਤੀ ਲੀਟਰ ਹੈ। ਟੋਨਡ ਦੁੱਧ 49 ਰੁਪਏ ਪ੍ਰਤੀ ਲੀਟਰ, ਡਬਲ ਟੋਨਡ ਦੁੱਧ 43 ਰੁਪਏ ਪ੍ਰਤੀ ਲੀਟਰ, ਗਾਂ ਦਾ ਦੁੱਧ 51 ਰੁਪਏ ਪ੍ਰਤੀ ਲੀਟਰ ਹੋਵੇਗਾ। ਟੋਕਨਾਈਜ਼ਡ ਦੁੱਧ 44 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 46 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ।