ਸੰਗਰੂਰ, 11 ਮਈ 2024: ਸੰਗਰੂਰ (Sangrur) ਦੇ ਵਿੱਚ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਹੇਠਾਂ ਆ ਕੇ ਮਾ-ਧੀ ਵੱਲੋਂ ਖ਼ੁਦਕੁਸੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਮਰਨ ਤੋਂ ਪਹਿਲਾਂ ਦੋਵੇਂ ਮਾ-ਧੀ ਇੱਕ ਹੀ ਰੇਲਵੇ ਟਰੈਕ ‘ਤੇ ਇਕੱਠੀਆਂ ਇੱਕ ਦੂਜੇ ਦਾ ਹੱਥ ਫੜ ਕੇ ਲੇਟੀਆਂ ਹੋਈਆਂ ਸਨ | ਜਿਸ ਦੀ ਜਾਣਕਾਰੀ ਸਵੇਰੇ ਪੁਲਿਸ ਨੂੰ ਮਿਲੀ ਜਿਸ ਤੋਂ ਬਾਅਦ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ |
ਪੁਲਿਸ ਮੁਤਾਬਕ ਰੇਲਵੇ ਟਰੈਕ ਤੇ ਦੋ ਲਾਸਾਂ ਮਿਲੀਆਂ ਹਨ, ਦੋਵੇਂ ਹੀ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿੰਦੀਆਂ ਸੀ ਮਰਨ ਵਾਲੀ ਲੜਕੀ ਦਾ ਦੋ ਵਾਰ ਵਿਆਹ ਹੋ ਚੁੱਕਾ ਸੀ ਪਰ ਦਿਮਾਗੀ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਤਲਾਕ ਹੋ ਚੁੱਕਿਆ ਸੀ | ਜਿਸ ਕਾਰਨ ਮਾਂ ਵੀ ਪਰੇਸ਼ਾਨ ਰਹਿੰਦੀ ਸੀ ਤਕਰੀਬਨ 12 ਸਾਲ ਪਹਿਲਾਂ ਪੁੱਤ ਦੀ ਵੀ ਮੌਤ ਹੋ ਚੁੱਕੀ ਸੀ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ |
ਪਰਿਵਾਰਕ ਮੈਂਬਰ ਕਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਵਾਲੀ ਇੱਕ ਉਹਨਾਂ ਦੀ ਘਰਵਾਲੀ ਅਤੇ ਇੱਕ ਬੇਟੀ ਹੈ | ਸਾਨੂੰ ਸਵੇਰੇ 6 ਵਜੇ ਇਸ ਘਟਨਾ ਬਾਰੇ ਪਤਾ ਚੱਲਿਆ | ਗੁਆਂਢੀ ਦਰਸ਼ਨ ਕਾਂਗੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ |
ਉਨ੍ਹਾਂ ਕਿਹਾ ਕਿ ਦੋਵੇਂ ਜਣੀਆਂ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦੀਆਂ ਸਨ, ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵਿੱਚ 10 ਤੋਂ 12 ਸਾਲ ਪਹਿਲਾਂ ਪੁੱਤਰ ਦੀ ਮੌਤ ਹੋ ਚੁੱਕੀ ਸੀ | ਕੁੜੀ ਦਾ ਵਿਆਹ ਚੁੱਕਾ ਸੀ, ਪਰ ਉਥੋਂ ਵੀ ਤਲਾਕ ਹੋ ਗਿਆ ਸੀ | ਉਹ ਅਕਸਰ ਹੀ ਰਾਤ ਸਮੇਂ ਘਰੋਂ ਚਲੀਆਂ ਜਾਂਦੀਆਂ ਸਨ ਕਈ ਵਾਰ ਦਵਾਈ ਵੀ ਦਿੱਤੀ, ਪਰ ਪਰਿਵਾਰ ਗਰੀਬ ਹੋਣ ਦੇ ਚੱਲਦੇ ਇਲਾਜ ਨਹੀਂ ਹੋ ਸਕਿਆ ਕਿਉਂਕਿ ਪਰਿਵਾਰ ਕਾਗਜ ਚੁੱਕ ਕੇ ਕਵਾੜ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ |