5 killed in bus-car

ਸੰਘਣੀ ਧੁੰਦ ਕਾਰਨ ਬੱਸ ਤੇ ਕਾਰ ਦੀ ਆਹਮੋ ਸਾਹਮਣੀ ਹੋਈ ਟੱਕਰ, 5 ਲੋਕਾਂ ਦੀ ਮੌਤ

ਫਿਰੋਜ਼ਪੁਰ 12 ਜਨਵਰੀ 2022: ਬਰਸਾਤ ਤੋਂ ਬਾਅਦ ਪੈ ਰਹੀ ਧੁੰਦ ਸਡ਼ਕੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਜਿਸ ਦੇ ਚੱਲਦੇ ਅੱਜ ਸਵੇਰੇ ਫਿਰੋਜ਼ਪੁਰ (Ferozepur) ਦੇ ਹਲਕਾ ਜ਼ੀਰਾ (Zira) ਦੇ ਕਸਬਾ ਮੱਖੂ ਤੋਂ ਕੋਟ ਈਸੇ ਖਾਂ ਨੂੰ ਜਾ ਰਹੀ ਬੱਸ ਅਤੇ ਇਕ ਸਵਿਫਟ ਕਾਰ ਵਿੱਚ ਆਹਮੋ ਸਾਹਮਣੀ ਟੱਕਰ ਹੋ ਗਈ| ਜਿਸ ਵਿੱਚ ਕਾਰ ਸਵਾਰ ਪੰਜ ਲੋਕ ਜਿਨ੍ਹਾਂ ਵਿੱਚ ਇਕ ਔਰਤ ਅਤੇ ਚਾਰ ਆਦਮੀ ਸ਼ਾਮਲ ਸਨ। ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਮ੍ਰਿਤਕਾਂ ਨੂੰ ਕਾਰ ਵਿੱਚੋਂ ਕਾਰ ਦੀ ਬਾਡੀ ਕੱਟ ਕੱਟ ਕੇ ਬਾਹਰ ਕੱਢਣਾ ਪਿਆ |
ਜ਼ਿਕਰਯੋਗ ਹੈ ਕਿ ਕਾਰ ਸਵਾਰ ਮ੍ਰਿਤਕ ਦੋ ਪਰਿਵਾਰਾਂ ਦੇ ਮੈਂਬਰ ਸਨ, ਜਿਨ੍ਹਾਂ ਦੀ ਪਹਿਚਾਣ ਡਰਾਈਵਰ ਅਰਵਿੰਦਰ ਸਿੰਘ ਉਮਰ 35 ਪਤਨੀ ਅਮਰਜੀਤ ਕੌਰ ਉਮਰ 28 ਪ੍ਰਦੀਪ ਸਿੰਘ ਉਮਰ 42 ਭਰਾ ਰਣਜੀਤ ਸਿੰਘ ਉਮਰ 45 ਪੁੱਤਰ ਜਸ਼ਨਪ੍ਰੀਤ ਸਿੰਘ 19 ਸ਼ਹਿਰ ਪੱਟੀ ਦੇ ਵਸਨੀਕ ਸਨ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Scroll to Top