ਮੋਬਾਇਲ ਫੋਨ ਦੀ ਵਧੇਰੇ ਵਰਤੋਂ ਕਰਨ ਤੋਂ ਪਹਿਲਾਂ ਜਾਣ ਲਵੋ ਇਹ ਜ਼ਰੂਰੀ ਗੱਲਾਂ

ਚੰਡੀਗੜ੍ਹ, 7 ਸਤੰਬਰ 2021 : ਸਾਡੇ ਸਰੀਰ ਦਾ ਸਭ ਤੋਂ ਅਨਮੋਲ ਤੇ ਜ਼ਰੂਰੀ ਅੰਗ ਹੈ। ਪਰ ਅੱਜ ਦੇ ਸਮੇਂ ਅਸੀ ਕੰਮਾਂ-ਕਾਰਾ ‘ਚ ਏਨਾ ਉਲਝ ਚੁੱਕੇ ਹਾਂ ਕਿ ਆਪਣੇ ਜ਼ਰੂਰੀ ਤੇ ਅਨਮੋਲ ਅੰਗਾਂ ਦੀ ਦੇਖਭਾਲ ਕਰਨਾ ਹੀ ਭੁੱਲ ਚੁੱਕੇ ਹਾਂ। ਪੂਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਸਾਡੀਆਂ ਅੱਖਾਂ ਨੂੰ ਅਰਾਮ ਨਹੀਂ ਮਿਲਦਾ।ਕਿਉਂਕਿ ਕੰਮ ਤੋਂ ਆ ਕੇ ਅਸੀਂ ਮੋਬਾਇਲ ਫੋਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਾਂ।ਸਮੇਂ ਦੇ ਨਾਲ ਲੋਕ ਆਪਣੀ ਸਿਹਤ ਪ੍ਰਤੀ ਲਾਪਰਵਾਹ ਹੁੰਦੇ ਜਾ ਰਹੇ ਹਨ। ਜਿਸ ਨਾਲ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਨੂੰ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਮੋਬਾਇਲ ਫੋਨ ਦੀ ਵਧੇਰੇ ਵਰਤੋਂ ਕਰਕੇ ਅੱਖਾਂ ਦੇ ਹੋਣ ਵਾਲੇ ਨੁਕਸਾਨ ਬਾਰੇ ਦੱਸਣ ਜਾ ਰਹੇ ਹਾਂ ।

ਸਿਰ ਦਰਦ

ਫੋਨ ਤੋਂ ਨਿੱਕਲਣ ਵਾਲੀ ਰੌਸ਼ਨੀ ਸਿੱਧਾ ਰੈਟਿਨਾ ’ਤੇ ਅਸਰ ਕਰਦੀ ਹੈ, ਜਿਸ ਕਾਰਨ ਅੱਖਾਂ ਜਲਦੀ ਖ਼ਰਾਬ ਹੋਣ ਲੱਗਦੀਆਂ ਹਨ। ਏਨਾ ਹੀ ਨਹੀਂ ਹੌਲੀ-ਹੌਲੀ ਦੇਖਣ ਦੀ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ ਅਤੇ ਸਿਰ ਦਰਦ ਵਧਣ ਲੱਗਦਾ ਹੈ।ਅੱਖਾਂ ’ਚੋਂ ਆਉਣ ਲੱਗ ਪੈਂਦਾ ਹੈ ਪਾਣੀ
ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕਰਦੇ ਰਹਿਣ ਨਾਲ ਤੁਹਾਡੀਆਂ ਅੱਖਾਂ ਤੋਂ ਪਾਣੀ ਆਉਣ ਲੱਗਦਾ ਹੈ। ਮੋਬਾਇਲ ਤੋਂ ਨਿੱਕਲਣ ਵਾਲੀਆਂ ਕਿਰਨਾਂ ਅੱਖਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੁੰਦੀਆਂ ਹਨ।

ਖੁਸ਼ਕ ਅੱਖਾਂ

ਦਿਨਭਰ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ। ਉਸ ਤੋਂ ਬਾਅਦ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਖੁਸ਼ਕ ਹੋਣ ਲੱਗਦੀਆਂ ਹਨ।

ਅੱਖਾਂ ’ਚ ਸੋਜ

ਲਗਾਤਾਰ ਸਮਾਰਟਫੋਨ ਇਸਤੇਮਾਲ ਕਰਨ ਨਾਲ ਅੱਖਾਂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਸੋਜ ਦੀ ਸ਼ਿਕਾਇਤ ਹੋ ਜਾਂਦੀ ਹੈ ਅਤੇ ਅੱਖਾਂ ਦੀ ਅੱਥਰੂ ਗ੍ਰੰਥੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਅੱਖਾਂ ਦਾ ਸੁੰਗੜਨਾ

ਲਗਾਤਾਰ ਸਮਾਰਟਫੋਨ ਇਸਤੇਮਾਲ ਕਰਨ ਨਾਲ ਪਲਕ ਝਪਕਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਇਸੇ ਕਾਰਨ ਅੱਖਾਂ ਦੀਆਂ ਪੁਤਲੀਆਂ ਤੇ ਨਾੜਾਂ ਵੀ ਸੁਗੜਨ ਲੱਗਦੀਆਂ ਹਨ, ਜਿਸ ਕਾਰਨ ਸਿਰ ਦਰਦ ਹੋਣ ਲੱਗਦਾ ਹੈ।

 

Scroll to Top