Site icon TheUnmute.com

ਅਮਰੀਕਾ ‘ਚ ਭਾਰੀ ਬਾਰਿਸ਼ ਮੱਦੇਨਜ਼ਰ 650 ਤੋਂ ਵੱਧ ਉਡਾਣਾਂ ਰੱਦ, ਕਈ ਉਡਾਣਾਂ ‘ਚ ਹੋਈ ਦੇਰੀ

ਅਮਰੀਕਾ

ਚੰਡੀਗੜ੍ਹ 08 ਅਗਸਤ 2022: ਅਮਰੀਕਾ ‘ਚ ਭਾਰੀ ਬਾਰਿਸ਼ ਅਤੇ ਹੜ੍ਹ ਦੀਆਂ ਚਿਤਾਵਨੀਆਂ ਦੇ ਵਿਚਕਾਰ ਉਡਾਣਾਂ ਰੱਦ ਹੋਈਆਂ ਜਾਂ ਫਿਰ ਅਤੇ ਦੇਰੀ ਨਾਲ ਚੱਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਸੀਐਨਐਨ ਦੀ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ 6,378 ਉਡਾਣਾਂ ਵਿੱਚ ਦੇਰੀ ਹੋਈ।

ਐਤਵਾਰ ਨੂੰ ਲਗਭਗ 12 ਪ੍ਰਤੀਸ਼ਤ ਉਡਾਣਾਂ ਰੱਦ ਹੋਈਆਂ ਅਤੇ 40 ਪ੍ਰਤੀਸ਼ਤ ਤੋਂ ਵੱਧ ਉਡਾਣਾਂ ਨੇ ਦੇਰੀ ਨਾਲ ਉਡਾਣ ਭਰੀ । ਸ਼ਨੀਵਾਰ ਨੂੰ ਅਮਰੀਕਾ ਵਿੱਚ ਕੁੱਲ 657 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ 7,267 ਉਡਾਣਾਂ ਅੰਦਰ ਜਾਂ ਬਾਹਰ ਜਾਣ ਵਿੱਚ ਦੇਰੀ ਹੋਈਆਂ।

Exit mobile version