July 5, 2024 1:27 am
Russian

ਰੂਸੀ ਹਮਲੇ ‘ਚ ਹੁਣ ਤੱਕ 2,500 ਤੋਂ ਵੱਧ ਮਾਰੀਉਪੋਲ ਵਾਸੀਆਂ ਦੀ ਹੋਈ ਮੌਤ : ਯੂਕਰੇਨ

ਚੰਡੀਗੜ੍ਹ 14 ਮਾਰਚ 2022: ਯੂਕਰੇਨ-ਰੂਸ ਦੀ ਜੰਗ ਭਿਆਨਕ ਰੂਪ ਲੈ ਚੁੱਕੀ ਹੈ | ਯੂਕਰੇਨ ਦਾਅਵਾ ਕਰ ਰਿਹਾ ਹੈ ਕਿ ਰੂਸੀ ਫੌਜ  ਲਗਾਤਾਰ ਯੂਕਰੇਨ ਦੇ ਇਲਾਕਿਆਂ ‘ਤੇ ਗੋਲਾਬਾਰੀ ਕਰ ਰਿਹਾ ਹੈ | ਦੂਜੇ ਪਾਸੇ ਯੂਕਰੇਨੀ ਫੌਜੀ ਹਰ ਮੋਰਚੇ ‘ਤੇ ਰੂਸੀ ਫੌਜਾਂ ਨੂੰ ਸਖਤ ਟੱਕਰ ਦੇ ਰਹੇ ਹਨ। ਨਿਊਜ਼ ਏਜੰਸੀ ਏਪੀ ਨੇ ਕੀਵ ਖੇਤਰ ਦੇ ਮੁਖੀ ਓਲੇਕਸੀ ਕੁਲੇਬਾ ਦੇ ਹਵਾਲੇ ਨਾਲ ਕਿਹਾ ਕਿ ਰੂਸੀ (Russian) ਬਲਾਂ ਨੇ ਕੀਵ ਦੇ ਉੱਤਰ-ਪੱਛਮੀ ਉਪਨਗਰਾਂ ‘ਤੇ ਰਾਤ ਭਰ ਗੋਲੀਬਾਰੀ ਕੀਤੀ। ਇੰਨਾ ਹੀ ਨਹੀਂ, ਕੀਵ ਦੇ ਪੂਰਬੀ ਹਿੱਸਿਆਂ ਨੂੰ ਵੀ ਮਿਜ਼ਾਈਲਾਂ ਅਤੇ ਤੋਪਖਾਨੇ ਦੇ ਗੋਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ। ਇਰਪਿਨ, ਬੁਕਾ ਅਤੇ ਹੋਸਟੋਮੇਲ ‘ਚ ਪੂਰੀ ਰਾਤ ਗੋਲਾਬਾਰੀ ਹੁੰਦੀ ਰਹੀ।

ਰੂਸੀ (Russian) ਫੌਜ ਨੇ ਕੀਵ ‘ਤੇ ਕਬਜ਼ਾ ਕਰਨ ਲਈ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ‘ਚ ਭਾਰੀ ਗੋਲੀਬਾਰੀ ਕੀਤੀ ਹੈ। ਕੀਵ ਨੂੰ ਯੂਕਰੇਨ ਦੇ ਬਾਕੀ ਹਿੱਸਿਆਂ ਤੋਂ ਕੱਟਣ ਲਈ ਰੂਸੀ ਫੌਜ ਦੁਆਰਾ ਪਿਛਲੇ 24 ਘੰਟਿਆਂ ‘ਚ ਪੱਛਮੀ ਪਾਸੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਬਲਾਂ ਨੇ ਐਂਟੋਨੋਵ ਏਅਰਕ੍ਰਾਫਟ ਫੈਕਟਰੀ ‘ਤੇ ਹਮਲਾ ਕੀਤਾ, ਜਿਸ ਵਿਚ ਦੋ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ।

ਇਸ ਦੇ ਨਾਲ ਹੀ ਸਮਾਚਾਰ ਏਜੰਸੀ ਏਐਨਆਈ ਨੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਹਮਲੇ ‘ਚ ਹੁਣ ਤੱਕ 2,500 ਤੋਂ ਵੱਧ ਮਾਰੀਉਪੋਲ ਵਾਸੀ ਮਾਰੇ ਜਾ ਚੁੱਕੇ ਹਨ। ਸੀਐਨਐਨ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਰੂਸ ਨੇ ਅਜਿਹੀ ਤਬਾਹੀ ਮਚਾਈ ਹੈ ਜਿਸ ਦਾ ਦੁਨੀਆਂ ਨੇ ਸਹੀ ਅੰਦਾਜ਼ਾ ਨਹੀਂ ਲਗਾਇਆ ਹੈ। ਜਦਕਿ ਰੂਸ ਨੇ ਇਸ ਤੋਂ ਇਨਕਾਰ ਕੀਤਾ ਹੈ।