Site icon TheUnmute.com

ਪਾਪੂਆ ਨਿਊ ਗਿਨੀ ‘ਚ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ 2 ਹਜ਼ਾਰ ਤੋਂ ਵੱਧ ਜਣਿਆਂ ਦੇ ਦਬੇ ਹੋਣ ਦਾ ਖਦਸ਼ਾ

Papua New Guinea

ਚੰਡੀਗੜ੍ਹ, 27 ਮਈ 2024: ਪਾਪੂਆ ਨਿਊ ਗਿਨੀ (Papua New Guinea) ਦੇ ਕਾਓਕਲਾਮ ਪਿੰਡ ‘ਚ ਜ਼ਮੀਨ ਖਿਸਕਣ ਦੀ ਘਟਨਾਵਾਂ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਜ਼ਮੀਨ ਖਿਸਕਣ ਕਾਰਨ 2 ਹਜ਼ਾਰ ਤੋਂ ਵੱਧ ਜਣਿਆਂ ਦੇ ਦਬੇ ਦੀ ਖ਼ਬਰਾਂ ਹਨ । ਨਿਊਜ਼ ਏਜੰਸੀ ਏਐਫਪੀ ਮੁਤਾਬਕ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਖੁਦ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਆਸਟ੍ਰੇਲੀਅਨ ਮੀਡੀਆ ਏਬੀਸੀ ਦੇ ਅਨੁਸਾਰ, ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ਤੋਂ ਲਗਭਗ 600 ਕਿਲੋਮੀਟਰ ਦੂਰ ਐਂਗਾ ਪ੍ਰਾਂਤ ਦੇ ਪਿੰਡ ਵਿੱਚ 24 ਮਈ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ ਕਰੀਬ 3 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਉੱਥੇ ਪਿਛਲੇ 4 ਦਿਨਾਂ ਤੋਂ ਲਗਾਤਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਾਰੀ ਹਨ।

ਸਥਾਨਕ ਪੁਲਿਸ ਮੁਤਾਬਕ ਕਾਓਕਲਾਮ ‘ਚ ਮਾਊਂਟ ਮੁੰਗਲੋ ਪਹਾੜ ਦਾ ਇਕ ਹਿੱਸਾ ਢਹਿ ਗਿਆ ਸੀ, ਜਿਸ ਕਾਰਨ ਮਲਬਾ ਪਿੰਡ ‘ਚ ਡਿੱਗ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਪੂਰਾ ਪਿੰਡ ਸੁੱਤਾ ਪਿਆ ਸੀ ਇਸ ਲਈ ਉਨ੍ਹਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ।

ਪਾਪੂਆ ਨਿਊ ਗਿਨੀ (Papua New Guinea) ਦੇ ਆਫ਼ਤ ਪ੍ਰਬੰਧਨ ਅਨੁਸਾਰ, ਉੱਥੇ ਖੇਤੀਬਾੜੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿਸ ਕਾਰਨ ਭੁੱਖਮਰੀ ਦੀ ਸਥਿਤੀ ਬਣੀ ਹੋਈ ਹੈ। ਕਾਓਕਲਾਮ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੈ। ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਉਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਜੇ ਵੀ ਹੋ ਰਹੀਆਂ ਹਨ। ਇਸ ਕਾਰਨ ਬਚਾਅ ਟੀਮ ਅਤੇ ਉੱਥੇ ਮੌਜੂਦ ਲੋਕਾਂ ਦੀ ਜਾਨ ਨੂੰ ਖ਼ਤਰਾ ਵਧ ਗਿਆ ਹੈ। ਲੋਕਾਂ ਨੂੰ ਬਚਾਉਣ ਲਈ ਫੌਜ ਵੀ ਭੇਜੀ ਗਈ ਹੈ।

Exit mobile version