ਦੱਖਣੀ ਅਫ਼ਰੀਕਾ 20 ਦਸੰਬਰ 2021 : ਦੱਖਣੀ ਅਫ਼ਰੀਕਾ ‘ਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ (corona virus) ਦਾ ਇੱਕ ਨਵਾਂ ਰੂਪ ਓਮੀਕਰੋਨ (Omicron) ਨੇ ਦੁਨੀਆ ਦੇ ਦੇਸ਼ਾਂ ‘ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸਦਈਏ ਕਿ ਸਭ ਤੋਂ ਮਾੜੀ ਸਥਿਤੀ ਬ੍ਰਿਟੇਨ ਦੀ ਹੈ, ਜਿੱਥੇ ਇੱਕ ਦਿਨ ਵਿੱਚ ਓਮੀਕਰੋਨ ਦੇ 12 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਜ਼ਰਾਈਲ ‘ਚ ਕੋਰੋਨਾ ਦੀ 5ਵੀਂ ਲਹਿਰ ਆ ਗਈ ਹੈ।
ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ (UKHSA) ਮੁਤਾਬਕ ਐਤਵਾਰ ਨੂੰ ਬ੍ਰਿਟੇਨ ‘ਚ ਕੋਰੋਨਾ ਦੇ 82,886 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ‘ਚੋਂ 12,133 ਓਮੀਕਰੋਨ (Omicron) ਦੇ ਸਨ। ਯੂਕੇ ਵਿੱਚ ਹੁਣ ਤੱਕ ਓਮਿਕਰੋਨ ਦੇ 37,101 ਮਾਮਲੇ ਸਾਹਮਣੇ ਆਏ ਹਨ। ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ 93,045 ਅਤੇ ਸ਼ਨੀਵਾਰ ਨੂੰ 90,418 ਕੋਰੋਨਾ ਸੰਕਰਮਿਤ ਪਾਏ ਗਏ। ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਦਾ ਕਹਿਣਾ ਹੈ ਕਿ ਨਵਾਂ ਰੂਪ ‘ਬਹੁਤ ਤੇਜ਼ੀ ਨਾਲ’ ਫੈਲ ਰਿਹਾ ਹੈ।
ਇਸ ਦੌਰਾਨ ਅਮਰੀਕਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਬੂਸਟਰ ਡੋਜ਼ ਲਈ ਹੈ ਅਤੇ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ, ਉਹ ਇਸ ਤੋਂ ਬਚ ਸਕਦੇ ਹਨ। ਦੂਜੇ ਪਾਸੇ, ਇਜ਼ਰਾਈਲ ਵਿੱਚ ਕੋਰੋਨਾ ਦੀ ਪੰਜਵੀਂ ਲਹਿਰ ਆ ਗਈ ਹੈ, ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਐਤਵਾਰ ਨੂੰ ਕਿਹਾ ਕਿ ਹਾਲਾਂਕਿ ਓਮਿਕਰੋਨ ਦੇ ਮਾਮਲੇ ਅਜੇ ਜ਼ਿਆਦਾ ਨਹੀਂ ਹਨ, ਪਰ ਇਹ ਇੱਕ ਬਹੁਤ ਜ਼ਿਆਦਾ ਛੂਤ ਵਾਲਾ ਰੂਪ ਹੈ, ਇਸ ਦੇ ਮਾਮਲੇ ਦੋ ਤੋਂ ਤਿੰਨ ਦਿਨਾਂ ਵਿੱਚ ਦੁੱਗਣੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ‘ਚ 5ਵੀਂ ਲਹਿਰ ਸ਼ੁਰੂ ਹੋ ਗਈ ਹੈ। 94 ਲੱਖ ਦੀ ਆਬਾਦੀ ਵਾਲੇ ਇਜ਼ਰਾਈਲ ‘ਚ ਹੁਣ ਤੱਕ ਓਮੀਕਰੋਨ ਦੇ 134 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਜ਼ਰਾਈਲ ਨੇ ਕਈ ਅਜਿਹੇ ਨਵੇਂ ਦੇਸ਼ਾਂ ਦੀ ਯਾਤਰਾ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜਿਸ ‘ਚ ਅਮਰੀਕਾ ਦਾ ਨਾਂ ਵੀ ਇਸ ਸੂਚੀ ‘ਚ ਸ਼ਾਮਲ ਹੈ।
ਇਜ਼ਰਾਈਲ ਨੇ ਪਹਿਲਾਂ ਆਪਣੇ ਨਾਗਰਿਕਾਂ ‘ਤੇ ਫਰਾਂਸ, ਆਇਰਲੈਂਡ, ਨਾਰਵੇ, ਸਪੇਨ, ਫਿਨਲੈਂਡ, ਬ੍ਰਿਟੇਨ, ਡੈਨਮਾਰਕ, ਸਵੀਡਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਤੁਹਾਨੂੰ ਦੱਸਦਈਏ ਕਿ ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਹੁਣ ਕੈਨੇਡਾ, ਬੈਲਜੀਅਮ, ਇਟਲੀ, ਜਰਮਨੀ, ਹੰਗਰੀ, ਮੋਰੋਕੋ, ਪੁਰਤਗਾਲ, ਸਵਿਟਜ਼ਰਲੈਂਡ ਅਤੇ ਤੁਰਕੀ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਵੀ ਰੈੱਡ ਲਿਸਟ ‘ਚ ਸ਼ਾਮਲ ਕਰਨ ਲਈ ਕਹਿ ਰਿਹਾ ਹੈ।