Site icon TheUnmute.com

ਤਾਲਿਬਾਨ ਦੇ ਰਾਜ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਅਫਗਾਨਿਸਤਾਨ

Afghanistan

ਚੰਡੀਗੜ੍ਹ 06 ਫਰਵਰੀ 2022: ਅਫਗਾਨਿਸਤਾਨ (Afghanistan) ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਸਥਿਤੀ ਕਾਫ਼ੀ ਖਰਾਬ ਹੁੰਦੀ ਜਾ ਰਹੀ ਹੈ। ਤਾਲਿਬਾਨੀਆਂ ਨੇ ਲੋਕਾਂ ਦੇ ਜੀਵਨ ਦੇ ਨਾਲ-ਨਾਲ ਜ਼ਮੀਨਾਂ ‘ਤੇ ਵੀ ਕਬਜ਼ਾ ਕਰ ਲਿਆ ਹੈ।ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਤਾਲਿਬਾਨ ਦੁਆਰਾ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ। ਦੇਸ਼ ਮਹਾਮਾਰੀ, ਆਰਥਿਕ ਸੰਕਟ, ਸੋਕਾ-ਭੁੱਖਮਰੀ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਅਜੇ ਵੀ ਤਾਲਿਬਾਨ ਸਰਕਾਰ ਦਾ ਆਤੰਕ ਜਾਰੀ ਹੈ। ਦੱਸ ਦੇਈਏ ਕਿ ਪਿਛਲੇ 4 ਮਹੀਨਿਆਂ ‘ਚ ਦੇਸ਼ ਦੇ 10 ਲੱਖ ਤੋਂ ਵੱਧ ਲੋਕ ਅਫਗਾਨਿਸਤਾਨ (Afghanistan) ਛੱਡ ਚੁੱਕੇ ਹਨ, ਇਹ ਜਾਣਕਾਰੀ ਸਥਾਨਕ ਮੀਡੀਆ ਨੇ ਨਿਊਯਾਰਕ ਟਾਈਮਜ਼ ਦੇ ਹਵਾਲੇ ਨਾਲ ਦਿੱਤੀ ਹੈ। ਵਿਦੇਸ਼ੀ ਸਹਾਇਤਾ ਦੀ ਘਾਟ ਕਾਰਨ ਅਫਗਾਨਿਸਤਾਨ ਨੂੰ ਕਈ ਮੁਸ਼ਕਿਲਾਂ ਦੇ ਨਾਲ ਹੀ ਦੇਸ਼ ਦੀ ਆਰਥਿਕਤਾ ਵੀ ਢਹਿ ਗਈ ਹੈ

ਟੋਲੋ ਨਿਊਜ਼ ਦੇ ਅਨੁਸਾਰ, ਜ਼ਿਆਦਾਤਰ ਪ੍ਰਵਾਸੀ ਸਰਹੱਦੀ ਖੇਤਰਾਂ ਨੂੰ ਪਾਰ ਕਰਕੇ ਈਰਾਨ ਅਤੇ ਪਾਕਿਸਤਾਨ ਵੱਲ ਜਾ ਰਹੇ ਹਨ। ਇਕ ਨਿੱਜੀ ਟਰਾਂਸਪੋਰਟ ਉਦਯੋਗ ਦੇ ਮੁਖੀ ਨੇ ਕਿਹਾ ਕਿ ਹਰ ਰੋਜ਼ ਲਗਭਗ 4,000 ਲੋਕ ਈਰਾਨ ਜਾ ਰਹੇ ਹਨ। ਮੁਹੰਮਦ ਅਯੂਬ, 52, ਅਤੇ ਉਸਦਾ ਪੰਜ ਮੈਂਬਰੀ ਪਰਿਵਾਰ ਈਰਾਨ ਜਾ ਰਹੇ ਹਨ, ਟੋਲੋ ਨਿਊਜ਼ ਦੇ ਅਨੁਸਾਰ, ਮੁਹੰਮਦ ਅਯੂਬ ਨੇ ਕਿਹਾ, “ਸਮੱਸਿਆਵਾਂ ਸਾਰਿਆਂ ਲਈ ਸਪੱਸ਼ਟ ਹਨ।” ਅਫਗਾਨਿਸਤਾਨ ਵਿੱਚ ਗਰੀਬੀ, ਬੇਰੁਜ਼ਗਾਰੀ ਅਤੇ ਨੌਜਵਾਨਾਂ ਲਈ ਵਿੱਦਿਆ ਦੇ ਮੌਕੇ ਨਹੀਂ ਹਨ।

Exit mobile version