July 5, 2024 4:29 pm
Goldy Brar

ਮੂਸੇਵਾਲਾ ਕਤਲਕਾਂਡ ਮਾਮਲਾ: ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਹੋਇਆ ਲਾਪਤਾ

ਚੰਡੀਗੜ੍ਹ 11 ਜੁਲਾਈ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਗੈਂਗਸਟਰ ਗੋਲਡੀ ਬਰਾੜ  (Goldy Brar) ਅਚਾਨਕ ਕੈਨੇਡਾ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ । ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਭਾਰਤ ਦੇ ਨਾਲ ਨਾਲ ਕੈਨੇਡਾ ‘ਚ ਵੀ ਸੁਰੱਖਿਆ ਏਜੰਸੀਆਂ ਗੋਲਡੀ ਬਰਾੜ ਦੀ ਲਗਾਤਾਰ ਭਾਲ ਕਰ ਰਹੀਆਂ ਹਨ | ਜਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲਕਾਂਡ ‘ਚ ਗੋਲਡੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਸੂਤਰਾਂ ਦੇ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿੱਚ ਆਫ ਕਰਕੇ ਫਰਾਰ ਦੱਸਿਆ ਦਾ ਰਿਹਾ ਹੈ |

ਇਸਦੇ ਨਾਲ ਹੀ ਖ਼ਬਰ ਹੈ ਕਿ ਗੋਲਡੀ ਨੂੰ ਗ੍ਰਿਫਤਾਰ ਕਰਨ ਲਈ ਕੈਨੇਡਾ ‘ਚ ਵੀ ਭਾਲ ਕੀਤੀ ਜਾ ਰਹੀ ਹੈ | ਗੋਲਡੀ ਬਰਾੜ ਅਜੇ ਵੀ ਇੱਕ ਡੰਮੀ ਗੈਂਗ ਚਲਾ ਰਿਹਾ ਹੈ | ਕਿਹਾ ਜਾ ਰਿਹਾ ਹੈ ਕਿ ਰੰਗਦਾਰੀ ਮੰਗਣ ਲਈ ਸਾਹਮਣੇ ਆ ਰਹੀਆਂ ਆਡੀਓ ਦੀ ਆਵਾਜ ਗੋਲਡੀ ਬਰਾੜ ਦੀ ਨਹੀਂ ਹੈ। ਇਸ ਆਵਾਜ ਦੀ ਸੈਂਪਲ ਟੈਸਟ ਕਰਨ ਤੋਂ ਬਾਅਦ ਇਸਦਾ ਪਤਾ ਲੱਗਾ ਹੈ ਕਿ ਉਸਦੇ ਨਾਮ ਹੇਠ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ।