July 7, 2024 10:40 am
Monsoon Session

Monsoon Session: ਰਾਜ ਸਭਾ ‘ਚ ਵਿਰੋਧੀ ਧਿਰ ਵਲੋਂ ਹੰਗਾਮਾ, ਕਈ ਸੰਸਦ ਮੈਂਬਰ ਇਕ ਹਫ਼ਤੇ ਲਈ ਮੁਅੱਤਲ

ਚੰਡੀਗੜ੍ਹ 26 ਜੁਲਾਈ 2022: ਸੰਸਦ ਦੇ ਮਾਨਸੂਨ ਸੈਸ਼ਨ (Monsoon Session) ਦੌਰਾਨ ਰਾਜ ਸਭਾ ਦੀ ਕਾਰਵਾਈ ਅੱਜ ਵੀ ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੀ ਭੇਟ ਚੜ ਗਈ | ਇਸ ਦੌਰਾਨ ਸਦਨ ਦੇ 19 ਮੈਂਬਰ ਇਕ ਹਫ਼ਤੇ ਲਈ ਮੁਅੱਤਲ ਕੀਤੇ ਗਏ ਹਨ, ਜਿਨ੍ਹਾਂ ‘ਚ ਟੀ.ਐੱਮ.ਸੀ. ਦੇ ਸੰਸਦ ਮੈਂਬਰ ਸੁਸ਼ਮਿਤ ਦੇਵ, ਡਾਕਟਰ ਸਾਂਤਨ ਸੇਨ ਅਤੇ ਡੇਲਾ ਸੇਨ ਸਮੇਤ ਹੋਰ ਰਾਜ ਸਭਾ ਸੰਸਦ ਮੈਂਬਰਾਂ ਨੂੰ ਇਕ ਹਫ਼ਤੇ ਲਈ ਮੁਅੱਤਲ ਕੀਤਾ ਗਿਆ ਹੈ।

 

ਜੀਐਸਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਵੱਲੋਂ ‘ਰੋਲਬੈਕ ਜੀਐਸਟੀ’ ਦੇ ਨਾਅਰੇ ਲਾਏ ਗਏ। ਡਿਪਟੀ ਸਪੀਕਰ ਨੇ ਦੰਗਾ ਕਰ ਰਹੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਕਿਰਪਾ ਕਰਕੇ ਆਪਣੀਆਂ ਸੀਟਾਂ ‘ਤੇ ਵਾਪਸ ਜਾਓ। ਪੂਰਾ ਦੇਸ਼ ਦੇਖ ਰਿਹਾ ਹੈ ਕਿ ਤੁਸੀਂ ਸਦਨ ਨੂੰ ਚੱਲਣ ਨਹੀਂ ਦੇ ਰਹੇ ਹੋ। ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਟੀਐਮਸੀ ਦੇ ਰਾਜ ਸਭਾ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਨੇ ਲੋਕਤੰਤਰ ਨੂੰ ਮੁਅੱਤਲ ਕਰ ਦਿੱਤਾ ਹੈ। ਤੁਸੀਂ ਸੰਸਦ ਮੈਂਬਰਾਂ ਦੀ ਕੀ ਗੱਲ ਕਰ ਰਹੇ ਹੋ?