Site icon TheUnmute.com

ਇੱਕ ਹਫ਼ਤੇ ਦੀ ਦੇਰੀ ਨਾਲ ਕੇਰਲ ਪਹੁੰਚਿਆ ਮਾਨਸੂਨ, ਬਿਹਾਰ ‘ਚ ਗਰਮੀ ਨੇ ਤੋੜਿਆ ਪਿਛਲੇ 11 ਸਾਲਾਂ ਦਾ ਰਿਕਾਰਡ

Monsoon

ਚੰਡੀਗੜ੍ਹ, 08 ਜੂਨ 2023: ਮਾਨਸੂਨ (Monsoon) ਇੱਕ ਹਫ਼ਤੇ ਦੀ ਦੇਰੀ ਨਾਲ ਕੇਰਲ ਪਹੁੰਚਿਆ ਹੈ। ਸੂਬੇ ਦੇ 95 ਫੀਸਦੀ ਖੇਤਰ ਵਿੱਚ ਮੀਂਹ ਪੈ ਰਿਹਾ ਹੈ। ਮਾਨਸੂਨ ਕੁਝ ਘੰਟਿਆਂ ‘ਚ ਕਰਨਾਟਕ ਅਤੇ ਤਾਮਿਲਨਾਡੂ ਪਹੁੰਚ ਜਾਵੇਗਾ। ਮੌਸਮ ਵਿਭਾਗ (IMD) ਦੇ ਸੀਨੀਅਰ ਵਿਗਿਆਨੀ ਆਰ ਕੇ ਜੇਨਾਮਣੀ ਨੇ ਦੱਸਿਆ ਕਿ ਜੇਕਰ ਹਵਾ ਦੀ ਰਫ਼ਤਾਰ ਅਤੇ ਹਾਲਾਤ ਸਹੀ ਰਹੇ ਤਾਂ ਇਹ ਦੱਖਣ ਤੋਂ ਉੱਤਰ ਵੱਲ ਬਹੁਤ ਤੇਜ਼ੀ ਨਾਲ ਵਧੇਗੀ। ਅਗਲੇ ਹਫਤੇ ਤੱਕ ਉੱਤਰੀ ਭਾਰਤ ਪਹੁੰਚ ਜਾਵੇਗਾ। ਮਾਨਸੂਨ ਆਮ ਤੌਰ ‘ਤੇ 1 ਜੂਨ ਤੱਕ ਕੇਰਲ ਪਹੁੰਚ ਜਾਂਦਾ ਹੈ। ਆਈਐਮਡੀ ਨੇ ਪਹਿਲਾਂ ਕਿਹਾ ਸੀ ਕਿ ਮਾਨਸੂਨ 4 ਜੂਨ ਨੂੰ ਕੇਰਲ ਪਹੁੰਚ ਜਾਵੇਗਾ, ਪਰ ਅਰਬ ਸਾਗਰ ਵਿੱਚ ਬਿਪਰਜੋਏ ਤੂਫ਼ਾਨ ਨੇ ਇਸ ਦਾ ਰਾਹ ਰੋਕ ਦਿੱਤਾ ਹੈ। ਮਾਨਸੂਨ ਦੇ ਕੇਰਲ ਪਹੁੰਚਣ ਦਾ ਰਸਤਾ ਸਾਫ਼ ਕਰਦੇ ਹੋਏ ਬਿਪਰਜੋਏ ਹੁਣ ਪਾਕਿਸਤਾਨ ਵੱਲ ਚੱਲ ਪਏ ਹਨ।

ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ‘ਚ ਜ਼ੋਰਦਾਰ ਮੀਂਹ ਪੈ ਰਿਹਾ ਹੈ, ਜਦੋਂ ਕਿ ਕਈ ਥਾਵਾਂ ‘ਤੇ ਗਰਮੀ ਪੈ ਰਹੀ ਹੈ। ਵੀਰਵਾਰ ਨੂੰ ਵੀ ਮੌਸਮ ਅਜਿਹਾ ਹੀ ਰਹੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਰਬ ਸਾਗਰ ਵਿੱਚ ਚੱਕਰਵਾਤ ਬਣਨ ਕਾਰਨ ਸੂਬੇ ਵਿੱਚ ਨਮੀ ਆ ਰਹੀ ਹੈ ਪਰ ਇਸ ਦਾ ਅਸਰ ਘੱਟ ਹੈ।

ਦੂਜੇ ਪਾਸੇ ਬਿਹਾਰ ‘ਚ ਗਰਮੀ ਨੇ ਪਿਛਲੇ 11 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬੁੱਧਵਾਰ ਨੂੰ 10 ਜ਼ਿਲ੍ਹਿਆਂ ਵਿੱਚ 43 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਇੱਥੇ ਮੌਸਮ ਵਿਭਾਗ ਨੇ ਅੱਜ ਵੀ 22 ਜ਼ਿਲ੍ਹਿਆਂ ਵਿੱਚ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਜਿਸ ਵਿੱਚ 10 ਜ਼ਿਲ੍ਹਿਆਂ ਵਿੱਚ ਗੰਭੀਰ ਹੀਟ ਵੇਵ (ਆਰੇਂਜ ਅਲਰਟ) ਅਤੇ 12 ਜ਼ਿਲ੍ਹਿਆਂ ਵਿੱਚ ਹੀਟ ਵੇਵ (ਯੈਲੋ ਅਲਰਟ) ਜਾਰੀ ਕੀਤਾ ਗਿਆ ਹੈ।

ਰਾਜਸਥਾਨ ‘ਚ ਹਨੇਰੀ ਅਤੇ ਮੀਂਹ ਪੈਣ ਨਾਲ ਹੁਣ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਸ਼ਹਿਰਾਂ ਵਿੱਚ ਹੁਣ ਦਿਨ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਉਪਰ ਚਲਾ ਗਿਆ ਹੈ। ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਧੁੱਪ ਦੇ ਨਾਲ-ਨਾਲ ਨਮੀ ਵੀ ਪ੍ਰੇਸ਼ਾਨ ਕਰ ਰਹੀ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਹੈ |

ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਦਿੱਲੀ ਵਿੱਚ ਹੀਟਵੇਵ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ ਵਧਦਾ ਰਹੇਗਾ। ਮੌਸਮ ਸਟੇਸ਼ਨ ਸਫਦਰਜੰਗ ਵਿੱਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ, ਆਮ ਨਾਲੋਂ ਦੋ ਡਿਗਰੀ ਘੱਟ ਅਤੇ ਵੱਧ ਤੋਂ ਵੱਧ 38.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ।

ਪੰਜਾਬ ਵਿੱਚ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਕਈ ਜਗ੍ਹਾ ‘ਤੇ ਗਰਮੀ ਦਾ ਕਹਿਰ ਦੇਖਣ ਨੂੰ ਮਿਲਿਆ, ਇਸਦੇ ਨਾਲ ਹੀ ਹਰਿਆਣਾ ਵੀ ਹੁਣ ਗਰਮੀ ਨਾਲ ਝੁਲਸ ਰਿਹਾ ਹੈ। ਇੱਥੇ ਤਾਪਮਾਨ 35 ਡਿਗਰੀ ਤੱਕ ਪਹੁੰਚ ਗਿਆ ਹੈ। ਹਾਲਾਂਕਿ ਕਈ ਥਾਵਾਂ ‘ਤੇ ਆਸਮਾਨ ‘ਤੇ ਬੱਦਲ ਛਾਏ ਹੋਏ ਹਨ ਪਰ 24 ਘੰਟਿਆਂ ਦੌਰਾਨ ਕੁਝ ਕੇਂਦਰਾਂ ‘ਤੇ ਮੀਂਹ ਵੀ ਦਰਜ ਕੀਤਾ ਗਿਆ ਹੈ।

Exit mobile version