Monkeypox

ਮੰਕੀਪੋਕਸ ਵੈਕਸੀਨ ਟੀਕੇ ‘ਤੇ ਖੋਜ ਸ਼ੁਰੂ, ਕੁਝ ਮਹੀਨਿਆਂ ‘ਚ ਵੈਕਸੀਨ ਹੋਵੇਗੀ ਉਪਲਬਧ: SII

ਚੰਡੀਗ੍ਹੜ 02 ਅਗਸਤ 2022: ਦੇਸ਼ ‘ਚ ਮੰਕੀਪੋਕਸ (Monkeypox) ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਅੱਜ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨਾਲ ਮੰਕੀਪੋਕਸ ਵੈਕਸੀਨ ਬਾਰੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਮੰਕੀਪੋਕਸ ਦੇ ਟੀਕੇ ‘ਤੇ ਖੋਜ ਕਰ ਰਹੇ ਹਾਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਅਦਾਰ ਪੂਨਾਵਾਲਾ ਨੇ ਕਿਹਾ ਕਿ ਵੈਕਸੀਨ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੈਂ ਮੰਤਰੀ ਨੂੰ ਸੂਚਿਤ ਕਰ ਦਿੱਤਾ ਹੈ। ਅਸੀਂ ਮੰਕੀਪੋਕਸ ਵੈਕਸੀਨ ‘ਤੇ ਖੋਜ ਕਰ ਰਹੇ ਹਾਂ।

ਸੀਰਮ ਇੰਸਟੀਚਿਊਟ ਦੇ ਸੀਈਓ ਨੇ ਅੱਗੇ ਕਿਹਾ, “ਮੌਸਮ ਅਤੇ ਹੋਰ ਸਥਿਤੀਆਂ ਕਾਰਨ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਮੰਕੀਪੋਕਸ (Monkeypox) ਦੇ ਮਾਮਲੇ ਵਧੇ ਹਨ। ਭਾਰਤ ਵਿੱਚ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ ਪਰ ਅਸੀਂ ਵੈਕਸੀਨ ਤਿਆਰ ਕਰ ਰਹੇ ਹਾਂ ਅਤੇ ਕੁਝ ਮਹੀਨਿਆਂ ਵਿੱਚ ਵੈਕਸੀਨ ਉਪਲਬਧ ਹੋ ਜਾਵੇਗੀ |

Scroll to Top