ਚੰਡੀਗੜ੍ਹ 02 ਅਗਸਤ 2022: ਰਾਜਧਾਨੀ ‘ਚ ਮੰਕੀਪੋਕਸ (Monkeypox) ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਰੀ ਅਨੁਸਾਰ ਇੱਕ ਹੋਰ ਨਾਈਜੀਰੀਅਨ ਵਿਅਕਤੀ ਮੰਕੀਪੋਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਵਿੱਚ ਇੱਕ 35 ਸਾਲਾ ਨਾਈਜੀਰੀਅਨ ਵਿਅਕਤੀ ਵਿੱਚ ਮੰਕੀਪੋਕਸ ਦੀ ਲਾਗ ਪਾਈ ਗਈ ਸੀ।
ਇਸਦੇ ਨਾਲ ਹੀ ਮੰਕੀਪੋਕਸ ਨਾਲ ਸੰਕਰਮਿਤ ਵਿਅਕਤੀ ਨੂੰ ਐਲਐਨਜੇਪੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। LNJP ਹਸਪਤਾਲ ਮੰਕੀਪੋਕਸ ਦੇ ਇਲਾਜ ਲਈ ਨੋਡਲ ਹਸਪਤਾਲ ਹੈ। ਸੂਤਰਾਂ ਅਨੁਸਾਰ ਉਸ ਨੂੰ ਪਿਛਲੇ ਪੰਜ ਦਿਨਾਂ ਤੋਂ ਬੁਖਾਰ ਸੀ ਅਤੇ ਉਸ ਦੇ ਸਰੀਰ ‘ਤੇ ਛਾਲੇ ਹੋ ਗਏ ਸਨ। ਉਸ ਦੇ ਨਮੂਨੇ ਨੂੰ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ), ਪੁਣੇ ਨੂੰ ਭੇਜਿਆ ਗਿਆ ਸੀ। ਸੋਮਵਾਰ ਸ਼ਾਮ ਨੂੰ ਰਿਪੋਰਟ ਆਈ ਜਿਸ ਵਿਚ ਉਹ ਸੰਕਰਮਿਤ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇੱਕ ਮੰਕੀਪੋਕਸ ਦਾ ਮਰੀਜ਼ ਠੀਕ ਹੋ ਚੁੱਕਾ ਹੈ ਜਿਸਨੂੰ ਡਾਕਟਰਾਂ ਵਲੋਂ ਛੁੱਟੀ ਦੇ ਦਿੱਤੀ ਹੈ |