ਚੰਡੀਗੜ੍ਹ 02 ਅਗਸਤ 2022: ਕੇਰਲ ‘ਚ ਮੰਕੀਪੋਕਸ (Monkeypox) ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਲਪੁਰਮ ‘ਚ ਇਕ 30 ਸਾਲਾ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਉਹ 27 ਜੁਲਾਈ ਨੂੰ ਯੂ.ਏ.ਈ. ਤੋਂ ਕੋਝੀਕੋਡ ਏਅਰਪੋਰਟ ਪਹੁੰਚੇ ਸਨ। ਸੂਬੇ ‘ਚ ਮੰਕੀਪਾਕਸ ਦਾ ਇਹ ਪੰਜਵਾਂ ਮਾਮਲਾ ਹੈ।
ਇਸ ਸੰਬੰਧੀ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਰਾਜ ਵਿੱਚ ਮੰਕੀਪੋਕਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਕੀਤੀ ਹੈ।ਸਿਹਤ ਮੰਤਰੀ ਨੇ ਕਿਹਾ ਕਿ 30 ਸਾਲਾ ਮਰੀਜ਼ ਮਲਪੁਰਮ ਵਿੱਚ ਇਲਾਜ ਅਧੀਨ ਹੈ। ਜਿਕਰਯੋਗ ਹੈ ਕਿ ਕੇਰਲ ਰਾਜ ਵਿੱਚ ਮੰਕੀਪੋਕਸ ਵਰਗੇ ਲੱਛਣਾਂ ਵਾਲੇ ਇੱਕ ਵਿਅਕਤੀ ਦੀ ਮੌਤ ਤੋਂ ਕੁਝ ਦਿਨਾਂ ਪਹਿਲਾਂ ਮੌਤ ਹੋ ਗਈ ਸੀ | ਇਹ ਵਿਅਕਤੀ ਯੂਏਈ ਤੋਂ ਪਰਤਿਆ ਸੀ।