Monkeypox

Monkeypox: ਦਿੱਲੀ ‘ਚ ਮੰਕੀਪੌਕਸ ਦਾ ਪੰਜਵਾਂ ਮਾਮਲਾ ਆਇਆ ਸਾਹਮਣੇ

ਚੰਡੀਗੜ੍ਹ 13 ਅਗਸਤ 2022: ਦਿੱਲੀ ਵਿੱਚ ਮੰਕੀਪੌਕਸ (Monkeypox) ਦਾ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ। ਲੋਕਨਾਇਕ ਹਸਪਤਾਲ ‘ਚ ਦਾਖਲ ਅਫਰੀਕੀ ਮੂਲ ਦੀ ਮਹਿਲਾ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਔਰਤ ਦੱਖਣੀ ਦਿੱਲੀ ਵਿੱਚ ਰਹਿੰਦੀ ਸੀ। ਮੰਕੀਪੌਕਸ ਦੇ ਲੱਛਣ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਲੋਕਨਾਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਲੋਕਨਾਇਕ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ ਕੁਮਾਰ ਅਨੁਸਾਰ ਮੰਕੀਪੌਕਸ (Monkeypox) ਨਾਲ ਸੰਕਰਮਿਤ ਪਾਈ ਗਈ ਔਰਤ ਮੂਲ ਰੂਪ ਤੋਂ ਅਫਰੀਕਾ ਦੀ ਹੈ। ਲੱਛਣ ਮਿਲਣ ਤੋਂ ਬਾਅਦ ਮਹਿਲਾ ਦੇ ਸੈਂਪਲ ਜਾਂਚ ਲਈ ਭੇਜੇ ਗਏ, ਜੋ ਪਾਜ਼ੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਔਰਤ ਦੀ ਹਾਲਤ ‘ਚ ਸੁਧਾਰ ਹੈ।

ਡਾ: ਸੁਰੇਸ਼ ਨੇ ਦੱਸਿਆ ਕਿ ਲੋਕਨਾਇਕ ਹਸਪਤਾਲ ‘ਚ ਮੰਕੀਪੌਕਸ ਦੇ ਕੁੱਲ 5 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਸਪਤਾਲ ‘ਚ ਮੰਕੀਪੌਕਸ ਦੇ 4 ਮਰੀਜ਼ ਦਾਖਲ ਹਨ, ਜਿਨ੍ਹਾਂ ‘ਚ 2 ਮਹਿਲਾ ਅਤੇ 2 ਪੁਰਸ਼ ਮਰੀਜ਼ ਸ਼ਾਮਲ ਹਨ। ਚਾਰਾਂ ਮਰੀਜ਼ਾਂ ਦੀ ਹਾਲਤ ‘ਚ ਕਾਫੀ ਸੁਧਾਰ ਹੈ।

Scroll to Top