ਚੰਡੀਗੜ੍ਹ 19 ਸਤੰਬਰ 2022: ਸੋਮਵਾਰ ਨੂੰ ਦਿੱਲੀ ਵਿੱਚ ਇੱਕ ਨਾਈਜੀਰੀਅਨ ਔਰਤ ਵਿੱਚ ਮੰਕੀਪਾਕਸ ਦੀ ਪੁਸ਼ਟੀ ਹੋਈ ਹੈ | ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮੰਕੀਪਾਕਸ (Monkeypox) ਦੇ ਨੌਂ ਮਰੀਜ਼ ਸਾਹਮਣੇ ਆ ਚੁੱਕੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੰਕੀਪਾਕਸ (Monkeypox) ਦਾ ਅੱਠਵਾਂ ਮਰੀਜ਼ ਮਿਲਿਆ ਸੀ। ਪਹਿਲਾਂ ਹੀ ਅਫਰੀਕੀ ਮੂਲ ਦੀ ਇੱਕ ਔਰਤ ਨੂੰ ਮੰਕੀਪਾਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਲੋਕਨਾਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਉਕਤ ਔਰਤ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।
ਇਨ੍ਹਾਂ 9 ਵਿਚੋਂ 5 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਤਿੰਨ ਮਰੀਜ਼ ਹਸਪਤਾਲ ‘ਚ ਹੀ ਦਾਖਲ ਹਨ। ਇਸ ਸਬੰਧੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ: ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਸਪਤਾਲ ‘ਚ ਮੰਕੀਪਾਕਸ ਨਾਲ ਪੀੜਤ ਤਿੰਨ ਔਰਤਾਂ ਦਾਖ਼ਲ ਹਨ | ਸਾਰੀਆਂ ਔਰਤਾਂ ਅਫਰੀਕੀ ਮੂਲ ਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।