Site icon TheUnmute.com

ਮੋਹਿੰਦਰ ਭਗਤ ਵੱਲੋਂ ਮੋਹਾਲੀ ‘ਚ ਡੰਪਿੰਗ ਗਰਾਊਂਡ ਨੂੰ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਹੁਕਮ

Mohinder Bhagat

ਚੰਡੀਗੜ੍ਹ, 4 ਜਨਵਰੀ 2025: Dumping Ground in Mohali: ਕੈਬਨਿਟ ਮੰਤਰੀ ਮੋਹਿੰਦਰ ਭਗਤ (Mohinder Bhagat) ਨੇ ਸ਼ੁੱਕਰਵਾਰ ਨੂੰ ਮੋਹਾਲੀ ਦੇ ਫੇਜ਼ 8ਬੀ ਦੇ ਸਨਅਤਕਾਰਾਂ ਅਤੇ ਵਸਨੀਕਾਂ ਦੇ ਵਫਦ ਨਾਲ ਸਨਅਤ ਅਤੇ ਰਿਹਾਇਸ਼ੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੂੜਾ ਡੰਪਿੰਗ ਗਰਾਊਂਡ ਨੂੰ ਹਟਾਉਣ ਅਤੇ ਹੋਰ ਨਾਗਰਿਕਾਂ ਦੀਆਂ ਸ਼ਿਕਾਇਤਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਵਫ਼ਦ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ।

ਇਸ ਬੈਠਕ ਦੌਰਾਨ ਸਨਅਤਕਾਰਾਂ ਅਤੇ ਵਸਨੀਕਾਂ (Mohali) ਨੇ ਕੈਬਨਿਟ ਮੰਤਰੀ ਨੂੰ ਆਪੋ-ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਕੂੜਾ ਡੰਪਿੰਗ ਗਰਾਊਂਡਾਂ ਨੂੰ ਹਟਾਉਣ ਲਈ ਇਸ ਪ੍ਰਾਜੈਕਟ ਨੂੰ ਹੋਰ ਤੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੋਹਾਲੀ ਦੇ ਫੇਜ਼ 8ਬੀ ‘ਚ ਸਨਅਤਾਂ ਲਈ ਸਾਫ਼-ਸਫ਼ਾਈ ਰੱਖਣ ਅਤੇ ਉਦਯੋਗਾਂ ਲਈ ਅਨੁਕੂਲ ਮਾਹੌਲ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ ਹੈ।

ਬੈਠਕ ‘ਚ ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ. ਬੇਨੀਥ ਅਤੇ ਐਕਸੀਅਨ ਰਜਿੰਦਰ ਕੁਮਾਰ ਨੇ ਮੰਤਰੀ ਮੋਹਿੰਦਰ ਭਗਤ ਨੂੰ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਅਤੇ ਕੰਮ ਨੂੰ ਛੇਤੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ।

ਮੋਹਿੰਦਰ ਭਗਤ (Mohinder Bhagat) ਨੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਅਤੇ ਡੰਪਿੰਗ ਗਰਾਊਂਡ ਨੂੰ ਹਟਾਉਣ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਵਪਾਰ ਪੱਖੀ ਮਾਹੌਲ ਸਿਰਜ ਕੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਇਸ ਬੈਠਕ ‘ਚ ਤਜਿੰਦਰ ਕੁਮਾਰ ਬਾਂਸਲ, ਨਵੀਨ ਸਿੰਗਲਾ, ਆਲ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਨਾਗਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Read More: Road accidents: ਹਾਦਸਿਆਂ ਦੇ ਨਾਂ ਰਿਹਾ ਅੱਜ ਦਾ ਦਿਨ, ਸੜਕਾਂ ‘ਤੇ ਮੌਤ ਦਾ ਤਾਂਡਵ

Exit mobile version