ਚੰਡੀਗੜ੍ਹ, 12 ਜੂਨ 2024: ਮੋਹਨ ਮਾਝੀ (Mohan Majhi) ਉੜੀਸਾ ਦੇ ਨਵੇਂ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਦੇ ਨਾਲ ਦੋ ਉਪ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ।
ਪਹਿਲੀ ਵਾਰ ਵਿਧਾਇਕ ਬਣੇ ਪ੍ਰਭਾਤੀ ਪਰੀਦਾ ਅਤੇ ਛੇ ਵਾਰ ਵਿਧਾਇਕ ਰਹੇ ਕੇਵੀ ਸਿੰਘ ਦੇਵ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਹੈ। ਮੋਹਨ ਮਾਝੀ ਐਸਟੀ ਲਈ ਰਾਖਵੀਂ ਕਿਓਂਝਾਰ ਸੀਟ ਤੋਂ ਰਾਜ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ ਇੱਕ ਮਜ਼ਬੂਤ ਕਬਾਇਲੀ ਚਿਹਰਾ ਹਨ।
ਭਾਜਪਾ ਨੇ ਦੋ ਉਪ ਮੁੱਖ ਮੰਤਰੀ ਵੀ ਚੁਣੇ ਹਨ, ਜਿਨ੍ਹਾਂ ‘ਚ ਕੇਵੀ ਸਿੰਘ ਦੇਵ ਦੇ ਨਾਲ ਪ੍ਰਭਾਤੀ ਪਰੀਦਾ, ਜੋ ਰਾਜ ਦੀ ਪਹਿਲੀ ਬੀਬੀ ਉਪ ਮੁੱਖ ਮੰਤਰੀ ਬਣ ਗਈ ਹੈ। ਇਨ੍ਹਾਂ ਤੋਂ ਇਲਾਵਾ 11 ਮੰਤਰੀ ਅਤੇ ਰਾਜ ਮੰਤਰੀਆਂ ਸਹੁੰ ਚੁੱਕੀ ਹੈ
ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਮੋਹਨ ਚਰਨ ਮਾਝੀ (Mohan Majhi) ਨੇ ਅੱਜ ਆਮ ਆਦਮੀ ਦੀ ਤਰ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ। ਉਨ੍ਹਾਂ ਸੜਕ ਕਿਨਾਰੇ ਖੜ੍ਹੇ ਟਰਾਂਸਪੋਰਟ ਵਿਭਾਗ ਦੇ ਚਪੜਾਸੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।