ਚੰਡੀਗੜ੍ਹ 19 ਅਗਸਤ 2022: ਦਿੱਲੀ ਪੁਲਿਸ (Delhi Police) ਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਟੀਮ ਨੇ ਮੁਹੰਮਦ ਯਾਸੀਨ (Mohammad Yasin) ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੀ ਦਿੱਲੀ ਦੇ ਦਿੱਲੀ-6 ਤੋਂ ਗ੍ਰਿਫਤਾਰ ਕੀਤਾ ਗਿਆ ਹੈ | ਯਾਸੀਨ ‘ਤੇ ਲਸ਼ਕਰ-ਏ-ਤੋਇਬਾ ਅਤੇ ਅਲ ਬਦਰ ਵਰਗੇ ਅੱਤਵਾਦੀ ਸੰਗਠਨਾਂ ਨੂੰ ਫੰਡ ਦੇਣ ਲਈ ਹਵਾਲਾ ਅੱਤਵਾਦੀ ਦੇ ਏਜੰਟ ਵਜੋਂ ਕੰਮ ਕਰਨ ਦੇ ਕਥਿਤ ਦੋਸ਼ ਲੱਗੇ ਹਨ |
ਦਿੱਲੀ ਪੁਲਿਸ ਦੇ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਹਵਾਲਾ ਪੈਸਾ ਦੱਖਣੀ ਅਫਰੀਕਾ ਤੋਂ ਸੂਰਤ ਅਤੇ ਮੁੰਬਈ ਰਾਹੀਂ ਭਾਰਤ ਭੇਜਿਆ ਜਾ ਰਿਹਾ ਹੈ। ਉਹ ਹਵਾਲਾ ਨੈੱਟਵਰਕ ‘ਚ ਦਿੱਲੀ ਦਾ ਕੰਮ ਦੇਖਦਾ ਸੀ ਅਤੇ ਇਹ ਰਕਮ ਦਿੱਲੀ ਤੋਂ ਵੱਖ-ਵੱਖ ਕੋਰੀਅਰਾਂ ਰਾਹੀਂ ਜੰਮੂ-ਕਸ਼ਮੀਰ ਭੇਜੀ ਜਾਂਦੀ ਸੀ। ਪੁਲਿਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ 17 ਅਗਸਤ ਨੂੰ ਜੰਮੂ-ਕਸ਼ਮੀਰ ਦੇ ਅੱਤਵਾਦੀ ਅਬਦੁਲ ਹਮੀਦ ਮੀਰ ਨੂੰ ਕਰੀਬ 10 ਲੱਖ ਰੁਪਏ ਦਿੱਤੇ ਸਨ, ਤਾਂ ਜੋ ਉਹ ਸੂਬੇ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਸਕੇ।