July 7, 2024 2:28 pm

ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੀਤਾ ਖੁਲਾਸਾ, ਦੱਸਿਆ ਕੈਪਟਨ ਨੇ ਕਿਉਂ ਨਹੀਂ ਦੱਸਿਆ DGP

ਚੰਡੀਗੜ੍ਹ; ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਪੰਜਾਬ ਦਾ ਡੀ.ਜੀ.ਪੀ. ਕਿਉਂ ਨਹੀਂ ਨਿਯੁਕਤ ਕੀਤਾ ਗਿਆ| ਮੁਸਤਫ਼ਾ ਨੇ ਕਿਹਾ ਕਿ ਮੇਰੇ ਲਈ ਡੀ.ਜੀ.ਪੀ, ਬਣਨਾ ਜਾ ਨਾ ਬਣਨਾ ਹਾਲੇ ਵੀ ਕੋਈ ਮੁੱਦਾ ਨਹੀਂ ਰਿਹਾ ਪਰ ਉਨ੍ਹਾਂ ਨੇ ਹਮੇਸ਼ਾ ਇਸ ਗੱਲ ਦਾ ਇਤਰਾਜ ਰਹੇਗਾ ਕਿ ਉਨ੍ਹਾਂ ਨੂੰ ਜਲੀਲ ਕੀਤਾ ਗਿਆ|
ਮੁਸਤਫ਼ਾ ਨੇ ਕਿਹਾ ਕਿ ਮੁੱਖ ਮੰਤਰੀ ਦਫਤਰ ਦੇ ਚੋਟੀ ਦੇ ਇਕ ਅਫਸਰ ਵਲੋਂ ਉਨ੍ਹਾਂ ਦੇ ਲਗਾਤਾਰ ਹੋ ਰਹੀ ਸਾਜ਼ਿਸ਼ਾਂ ਦਾ ਇਸ਼ਾਰਾ ਮਿਲਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਕਰਦੇ ਰਹੇ| ਉਨ੍ਹਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਗੱਲਾਂ ਤੇ ਅਮਲ ਕੀਤਾ ਹੁੰਦਾ ਤਾ ਪ੍ਰਧਾਨ ਮੰਤਰੀ ਜਾ ਉਸ ਸਮੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਜਰੂਰ ਮੁਲਾਕਾਤ ਕਰਦਾ ਜਾ ਫਿਰ ਯੂ.ਪੀ/ਐੱਸ.ਸੀ. ਦੇ ਚੇਅਰਮੈਨ ਨੂੰ ਮਿਲ ਲੈਂਦਾ|
ਮੁਸਤਫ਼ਾ ਨੇ ਕਿਹਾ ਕਿ ਜੇਕਰ ਇਸ ਵਿਚ ਇਕ ਨੂੰ ਵੀ ਮਿਲ ਲੈਂਦਾ ਹਾਂ ਤਾ ਮੇਰੇ ਨਾਲ ਅਜਿਹਾ ਨਾ ਹੁੰਦਾ| ਇਹ ਸਾਰੀ ਸਾਜ਼ਿਸ਼ ਸੀ.ਐੱਮ. ਹੋਸ਼ ਵਿਚ ਰਚੀ ਗਈ, ਪ੍ਰਧਾਨ ਮੰਤਰੀ ਤੇ ਗ੍ਰਹੁ ਮੰਤਰੀ ਨੂੰ ਮਿਲਣ ਹੁਣ ਵੀ ਉਨ੍ਹਾਂ ਦੇ ਏਜੰਡੇ ਵਿਚ ਹਨ, ਉਹ ਉਹਨਾਂ ਨੂੰ ਮਿਲਣ ਦੀ ਜਰੂਰ ਕੋਸ਼ਿਸ ਕਰਨਗੇ| ਜਿਸ ਵਿਚ ਭਵਿੱਖ ਵਿਚ ਕਿਸੇ ਨਕਲੀ ਕਿਰਦਾਰ ਵਾਲੇ ਵਿਅਕਤੀ ਕਰਵਾ ਕਿਸੇ ਈਮਾਨਦਾਰ ਦਾ ਨੁਕਸਾਨ ਨਾ ਹੋਵੇ|