Rankaj Verma

ਮੋਹਾਲੀ ਦੀ CBI ਅਦਾਲਤ ਨੇ 30 ਸਾਲ ਪੁਰਾਣੇ ਅਗਵਾ ਮਾਮਲੇ ‘ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਸਜ਼ਾ

ਚੰਡੀਗੜ੍ਹ 22 ਜੁਲਾਈ 2022: ਮੋਹਾਲੀ ਦੀ ਸੀਬੀਆਈ ਅਦਾਲਤ (CBI Court) ਨੇ ਅੱਜ 30 ਸਾਲ ਪੁਰਾਣੇ ਮਾਮਲੇ ਵਿੱਚ ਸੇਵਾ ਮੁਕਤ ਆਈਪੀਐਸ ਅਧਿਕਾਰੀ ਸਣੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ | ਸੀਬੀਆਈ ਅਦਾਲਤ ਨੇ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ, ਸੇਵਾਮੁਕਤ ਇੰਸਪੈਕਟਰ ਊਧਮ ਸਿੰਘ ਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਅਧਿਕਾਰੀ ਸਾਹਿਬ ਸਿੰਘ ਨੂੰ 1992 ਦੇ ਅਗਵਾ ਅਤੇ ਲਾਪਤਾ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੋਰਸੀ ਰਾਜਪੂਤਾਨ ਦੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸਦੇ ਨਾਲ ਹੀ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚੋਂ ਫਰਾਰ ਦਿਖਾਇਆ ਗਿਆ ਸੀ ।ਇਸ ਮਾਮਲੇ ਦੇ 2003 ਵਿੱਚ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਸੀਬੀਆਈ ਵੱਲੋਂ ਡੀਐਸਪੀ ਬਲਕਾਰ ਸਿੰਘ, ਐਸਐਚਓ ਜੰਡਿਆਲਾ ਊਧਮ ਸਿੰਘ ਸਮੇਤ ਏਐਸਆਈ ਸਤਵੰਤ ਸਿੰਘ, ਸਾਹਿਬ ਸਿੰਘ, ਬਲਕਾਰ ਸਿੰਘ, ਬੀਰ ਸਿੰਘ, ਗੋਪਾਲ ਸਿੰਘ, ਤਰਸੇਮ ਸਿੰਘ ਅਤੇ ਤਰਸੇਮ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

Scroll to Top