ਮੋਹਾਲੀ, 28 ਅਕਤੂਬਰ 2023: ਘੋੜਸਵਾਰੀ ਮੁਕਾਬਲੇ ਤੀਜੇ ਅਤੇ ਆਖਰੀ ਦਿਨ ਦੇ ਜੇਤੂਆਂ ਦੀ ਸੂਚੀ ਜਾਰੀ ਕੀਤੀ ਗਈ ਹੈ |
21 ਸਾਲ ਤੋਂ ਉੱਪਰ ਉਮਰ ਵਰਗ: ਟੈਂਟ ਪੈਗਿੰਗ ਸਵੋਰਡ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ ਸ਼ਰਨਵੀਰ ਸਿੰਘ, ਸਲੀਮ ਮੁਹੰਮਦ, ਪਟੇਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਟੈਂਟ ਪੈੱਗਿੰਗ ਪੇਅਰ ਵਿੱਚ ਪੰਜਾਬ ਪੁਲਿਸ ਦੇ ਜਤਿੰਦਰ ਸਿੰਘ ਅਤੇ ਸ਼ਰਨਵੀਰ ਸਿੰਘ, ਪੰਜਾਬ ਪੁਲਿਸ ਦੇ ਪਟੇਲ ਅਤੇ ਰਮਨ, ਮੈਜੇਸਟਿਕ ਹਾਰਸ ਰਾਈਡਿੰਗ ਦੇ ਆਦਰਸ਼ ਅਤੇ ਨਵਜੋਤ ਸਿੰਘ ਦੀ ਜੋੜੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲਿਆ।
ਮੈਡਲੇ ਰਿਲੇਅ ਵਿੱਚ ਤਿੰਨ ਤਿੰਨ ਦੀਆਂ ਜੋੜੀਆਂ ਚ ਸੰਦੀਪ, ਸ਼ਰਨਵੀਰ ਅਤੇ ਰਮਨ ਨੇ ਪਹਿਲਾ, ਗੁਰਜੀਤ, ਰਜਿੰਦਰ ਅਤੇ ਰਾਜ ਕੁਮਾਰ ਨੇ ਦੂਜਾ ਅਤੇ ਕਰਨ, ਪਟੇਲ, ਬਲਕਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੰਦੀਪ, ਸੁਖਮਨਪ੍ਰੀਤ ਸਿੰਘ ਸੰਧੂ ਅਤੇ ਗੁਰਤੇਜ ਨੂੰ ਸਿਕਸ ਬਾਰਜ਼ ਮੁਕਾਬਲੇ ਦੇ ਪਹਿਲੇ ਤਿੰਨ ਜੇਤੂਆਂ ਵਜੋਂ ਐਲਾਨਿਆ ਗਿਆ।
ਟੈਂਟ ਪੈਗਿੰਗ ਲਾਂਸ ਵਿੱਚ ਸਿਮਰਨ ਨੇ ਪਹਿਲਾ, ਜਗਜੀਤ ਸਿੰਘ ਨੇ ਦੂਜਾ ਜਦਕਿ ਪਟੇਲ, ਰਾਜ ਕੁਮਾਰ ਅਤੇ ਬਲਕਾਰ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਸਾਲ ਤੋਂ ਉਪਰ ਉਮਰ ਵਰਗ ਦੇ ਡਰੈਸੇਜ਼ ਪ੍ਰੀਲਿਮਨਰੀ ਮੁਕਾਬਲੇ ਵਿੱਚ ਵਿਸ਼ਾਲ, ਜਰਮਨਜੀਤ ਸਿੰਘ ਅਤੇ ਸੰਦੀਪ ਸਿੰਘ ਨੂੰ ਪਹਿਲਾ, ਦੂਜਾ ਅਤੇ ਤੀਜਾ ਜੇਤੂ ਐਲਾਨਿਆ ਗਿਆ।