ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਫਰਵਰੀ 2024: ਮੁੱਖ ਕਮਿਸ਼ਨਰ ਗੁਰੂਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰੁਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ (voter list) ਤਿਆਰੀ ਸਬੰਧੀ ਪ੍ਰੋਗਰਾਮ ਅਨੁਸਾਰ ਮਿਤੀ 21 ਅਕਤੂਬਰ, 2023 ਤੋਂ ਵੋਟਰ ਫਾਰਮ ਭਰੇ ਜਾ ਰਹੇ ਹਨ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫਾਰਮ ਭਰਨ ਦੀ ਅੰਤਿਮ ਤਾਰੀਖ ਜੋ ਮਿਤੀ 29/02/2024 ਸੀ, ਤੋਂ ਵਧ ਕੇ ਹੁਣ ਮਿਤੀ 30/04/2024 ਹੋ ਗਈ ਹੈ। ਇਸ ਲਈ ਜਿਨ੍ਹਾ ਨੇ ਹੁਣ ਤੱਕ ਫਾਰਮ ਨਹੀਂ ਭਰੇ, ਉਹ ਆਪਣੇ ਫਾਰਮ ਮਿਤੀ 30/04/2024 ਤੱਕ ਰਿਵਾਇਜਿੰਗ ਅਥਾਰਟੀ ਅਫ਼ਸਰਾਂ ਕੋਲ ਜਾ ਕੇ ਭਰ ਸਕਦੇ ਹਨ।
ਮੋਹਾਲੀ: ਗੁਰਦੁਆਰਾ ਚੋਣਾਂ ਵੋਟਰ ਸੂਚੀ ਸਬੰਧੀ ਫਾਰਮ ਭਰਨ ਦੀ ਅੰਤਿਮ ਤਾਰੀਖ਼ 30 ਅਪ੍ਰੈਲ
