Site icon TheUnmute.com

ਮੋਹਾਲੀ: ਮੁੱਖ ਖੇਤੀਬਾੜੀ ਅਫਸਰ ਵੱਲੋਂ ਵੱਖ-ਵੱਖ ਫਸਲਾਂ ਦਾ ਸਰਵੇਖਣ

ਖੇਤੀਬਾੜੀ

ਐਸ.ਏ.ਐਸ.ਨਗਰ, 07 ਅਗਸਤ 2023: ਮੁੱਖ ਖੇਤੀਬਾੜੀ ਅਫਸਰ ਡਾ ਗੁਰਮੇਲ ਸਿੰਘ ਅਤੇ ਉਹਨਾਂ ਦੀ ਟੀਮ ਡਾ ਸੰਦੀਪ ਕੁਮਾਰ ਰਿਣਵਾ, ਏ ਡੀ ਓ ਡਾ ਸ਼ੁਭਕਰਨ ਸਿੰਘ , ਡਾ ਅਜੇ ਸ਼ਰਮਾ ਵਲੋਂ ਪਿੰਡ ਸੰਨੇਟਾ, ਦੇਵੀਨਗਰ , ਤਸੌਲੀ , ਪਾਤੜਾਂ ਆਦਿ ਪਿੰਡਾਂ ਵਿੱਚ ਝੋਨਾ , ਬਾਸਮਤੀ ਅਤੇ ਮੱਕੀ ਦੀ ਫਸਲ ਦਾ ਸਰਵੇਖਣ ਕੀਤਾ ਗਿਆ | ਨਵੀਂ ਬੀਜੀ ਮੱਕੀ ਦੀ ਫਸਲ ਦੇ ਕੁੱਝ ਖੇਤਾਂ ਵਿੱਚ ਫਾਲ ਅਰਮੀਵੂਰਮ ਦਾ ਹਮਲਾ ਦੇਖਣ ਨੂੰ ਮਿਲਿਆ |

ਇਸਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਰਫ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਸ਼ੁਦਾ ਜ਼ਹਿਰਾਂ ਜਿਵੇਂ ਕਿ ਕੋਰਾਜਨ 18.5 ਜਾਂ ਮਿਜ਼ਾਈਲ ਜਾਂ ਡੈਲੀਗੇਟ ਸਿਫ਼ਾਰਿਸ਼ਸ਼ੁਦਾ ਮਾਤਰਾ ਵਿੱਚ ਮੱਕੀ ਦੀ ਗੋਭ ਵੱਲ ਨੂੰ ਕਰਕੇ ਹੱਥ ਵਾਲੀ ਡਰੰਮੀ ਪੰਪ ਨਾਲ ਛਿੜਕਾਵ ਕਰਨ ਲਈ ਕਿਹਾ | ਝੋਨੇ ਦੀ ਫਸਲ ਵਿੱਚ ਪੱਤਾ ਲਪੇਟ ਸੁੰਡੀ ਦਾ ਹਮਲਾ ਅਰਥਿਕ ਕਗਾਰ ਤੋਂ ਘੱਟ ਪਾਇਆ ਗਿਆ ਅਤੇ ਗੋਭ ਦੀ ਸੁੰਡੀ ਦਾ ਹਮਲਾ ਨਾਮਾਤਰ ਪਾਇਆ ਗਿਆ |

ਬਾਸਮਤੀ ਦੀ ਫਸਲ ਵਿੱਚ ਗੋਭ ਦੀ ਸੁੰਡੀ ਦਾ ਹਮਲਾ ਸਿਰਫ ਖੇਤ ਦੀਆ ਵੱਟਾਂ ਦੇ ਨਾਲ ਅਤੇ ਬਹੁਤ ਘੱਟ ਪਾਇਆ ਗਿਆ | ਇਸ ਲਈ ਇਹਨਾਂ ਫਸਲਾਂ ਉਪਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਪਰੇ ਨਾਂ ਕਰਨ ਦੀ ਸਲਾਹ ਦਿੱਤੀ | ਮੌਕੇ ਤੇ ਕਿਸਾਨ ਸੁਖਵਿੰਦਰ ਸਿੰਘ , ਰਣਜੀਤ ਸਿੰਘ , ਦੋਲਤ ਰਾਮ ਆਦਿ ਹਾਜਰ ਸਨ |

Exit mobile version