ਚੰਡੀਗੜ੍ਹ, 27 ਨਵੰਬਰ 2025: ਪੰਜਾਬ ਪੁਲਿਸ ਨੇ ਮੋਹਾਲੀ (Mohali) ਦੇ ਆਈਟੀ ਸਿਟੀ ‘ਚ ਇੱਕ ਨਸ਼ਾ ਤਸਕਰ ਦੀ ਅਲੀਸ਼ਾਨ ਕੋਠੀ ਨੂੰ ਫ੍ਰੀਜ਼ ਕਰ ਦਿੱਤਾ ਹੈ | ਪੁਲਿਸ ਮੁਤਾਬਕ ਇਹ ਅਲੀਸ਼ਾਨ ਕੋਠੀ ਕਰੀਬ 1.5 ਕਰੋੜ ਰੁਪਏ ਦੀ ਹੈ | ਪੁਲਿਸ ਦਾ ਕਹਿਣਾ ਹੈ ਕਿ ਉਕਤ ਮੁਲਜ਼ਮਾਂ ਦੀ ਇਨੋਵਾ ਕਾਰ ਵੀ ਛੇਤੀ ਜ਼ਬਤ ਕਰ ਲਿਆ ਜਾਵੇਗਾ | ਪੁਲਿਸ ਮੁਤਾਬਕ ਤਸਕਰ ਨੇ ਕਲੋਨੀ ‘ਚ ਰਹਿ ਕੇ ਇਹ ਜਾਇਦਾਦ ਬਣਾਈ ਹੈ।
ਮੋਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਜਾਇਦਾਦ ਅਟੈਚ ਕੀਤੀ ਹੈ, ਇਸਦੇ ਨਾਲ ਹੀ ਨੋਟਿਸ ਲਾਇਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਸ ‘ਤੇ ਖਰੀਦ-ਵੇਚ ਕਰਦਾ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ।
ਇਸ ਬਾਰੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਫਿਲਹਾਲ ਨਸ਼ਾ ਤਸਕਰ ਜ਼ਮਾਨਤ ‘ਤੇ ਬਾਹਰ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜਮ ਨੂੰ ਜਾਇਦਾਦ ਸੰਬੰਧੀ ਰਿਕਾਰਡ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ, ਪਰ ਉਹ ਇਸ ਸਬੰਧੀ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ । ਜਿਸ ਤੋਂ ਬਾਅਦ ਅਥਾਰਟੀ ਤੋਂ ਮਨਜ਼ੂਰੀ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ।
ਪੁਲਿਸ (Mohali Police) ਮੁਤਾਬਕ ਘਰ ਦੇ ਮਾਲਕ ਦਾ ਨਾਂ ਭਗੀਰਥ ਹੈ ਅਤੇ ਉਹ ਖੁਦ ਅੰਬ ਸਾਹਿਬ ਕਲੋਨੀ ਦਾ ‘ਚ ਅਜਿਹੀ ਅਲੀਸ਼ਾਨ ਕੋਠੀ ਬਣਾ ਸਕੇ। ਇਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ। ਕੇਸ ‘ਚ 27 ਗ੍ਰਾਮ ਹੈਰੋਇਨ, 38 ਗ੍ਰਾਮ ਆਈਸ, ਦੂਜੇ ਮਾਮਲੇ ‘ਚ ਗਾਂਜਾ ਅਤੇ ਤੀਜੇ ਮਾਮਲੇ ‘ਚ 20 ਗ੍ਰਾਮ ਹੈਰੋਇਨ ਫੜੀ ਗਈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ। ਮੁਲਜ਼ਮ ਨੇ ਨਸ਼ਾ ਵੇਚ ਕੇ ਇਹ ਦੌਲਤ ਬਣਾਈ ਸੀ। ਇਸ ਤੋਂ ਪਹਿਲਾਂ ਸੈਕਟਰ-66 ‘ਚ ਇੱਕ ਤਸਕਰੀ ਦੀ ਜਾਇਦਾਦ ਕੁਰਕ ਕੀਤੀ ਗਈ ਸੀ। ਮੁਲਜ਼ਮਾਂ ਖ਼ਿਲਾਫ਼ ਵਪਾਰਕ ਸ਼੍ਰੇਣੀ ਤਹਿਤ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ।