ਚੰਡੀਗੜ 04 ਨਵੰਬਰ 2022: ਸੀਨੀਅਰ ਕਪਤਾਨ ਪੁਲਿਸ, ਵਿਵੇਕਸ਼ੀਲ ਸੋਨੀ ਆਈ.ਪੀ.ਐੱਸ ਜਿਲ੍ਹਾ ਐੱਸ.ਏ.ਐੱਸ.ਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਏ.ਐਸ.ਨਗਰ ਪੁਲਿਸ ਦੇ ਸੀ.ਆਈ.ਏ ਸਟਾਫ਼ ਨੇ ਦੋ ਮੁਲਜ਼ਮਾਂ ਨੂੰ 35 ਜਿੰਦਾ ਕਾਰਤੂਸਾਂ ਸਮੇਤ 25 ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ |
ਪੁਲਿਸ ਦੀ ਸੀਆਈਏ ਟੀਮ ਨੇ ਖਰੜ ਤੋਂ ਪਰਮਜੀਤ ਉਰਫ ਪੰਮਾ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਮੁਲਜ਼ਮ ਪੰਮਾ ਬਾਬਾ ਅਤੇ ਜੱਸੀ ਗੈਂਗ ਦੇ ਮੈਂਬਰ ਦੱਸਿਆ ਜਾ ਰਿਹਾ ਹੈ । ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਤੋਂ ਬਾਅਦ ਮਹਾਂਰਾਸ਼ਟਰ ਦੇ ਜਲਗਾਓਂ ਅਤੇ ਮੱਧ ਪ੍ਰਦੇਸ਼ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋੋਲੋਂ 25 ਪਿਸਤੌਲ ਅਤੇ 35 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ |