Site icon TheUnmute.com

ਮੋਹਾਲੀ ਪੁਲਿਸ ਨੇ ਪੰਜ ਜਣਿਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

Mohali

ਸਾਹਿਬਜ਼ਾਦਾ ਅਜੀਤ ਸਿੰਘ ਨਗਰ 03 ਅਗਸਤ, 2023: ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਅਤੇ 15 ਅਗਸਤ ਨੂੰ ਮੱਦੇਨਜਰ ਰੱਖਦੇ ਹੋਏ ਕੀਤੀ ਜਾ ਰਹੀ ਸਖਤ ਚੈਕਿੰਗ ਦੌਰਾਨ ਅਕਾਸ਼ਦੀਪ ਸਿੰਘ ਔਲਖ, ਕਪਤਾਨ ਪੁਲਿਸ (ਸ਼ਹਿਰੀ) ਅਤੇ ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਸ਼ਹਿਰੀ 1/ਟ੍ਰੈਫਿਕ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਰਜਨੀਸ਼ ਚੌਧਰੀ, ਮੁੱਖ ਅਫਸਰ, ਥਾਣਾ ਫੇਸ 01, ਮੋਹਾਲੀ ਅਤੇ ਥਾ: ਅਭਿਸ਼ੇਕ ਸ਼ਰਮਾ, ਇੰਚ: ਚੌਕੀ ਫੇਸ 6, ਮੋਹਾਲੀ ਵੱਲੋ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 2 ਪਿਸਤੌਲ ਸਮੇਤ ਕਾਰਤੂਸ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।

ਡਾ: ਸੰਦੀਪ ਕੁਮਾਰ ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 28.07.2023 ਨੂੰ ਗੁਪਤ ਇਤਲਾਹ ਮਿਲੀ ਸੀ ਕਿ ਨਰਿੰਦਰ ਸਿੰਘ ਉਰਫ ਨਿੰਦੀ ਨੇ ਨਜਾਇਜ ਪਿਸਤੌਲ ਰੱਖਿਆ ਹੋਇਆ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਜਿਸ ਤੇ ਤੁਰੰਤ ਮੁਕੱਦਮਾ ਨੰਬਰ: 140 ਮਿਤੀ 28.07.2023 ਅ/ਧ 25 ਅਸਲਾ ਐਕਟ, ਥਾਣਾ ਫੇਸ 01, ਮੋਹਾਲੀ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਥਾ: ਅਭੀਸ਼ੇਕ ਸ਼ਰਮਾ ਵੱਲੋ ਅਮਲ ਵਿੱਚ ਲਿਆਦੀ ਗਈ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਨੂੰ ਸਮੇਤ ਪਿਸਤੌਲ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਇਹ ਪਿਸਤੌਲ ਯੂ.ਪੀ. ਦੇ ਮੁਸੇਰ ਸ਼ਹਿਰ ਤੋ 10,000/- ਰੁਪਏ ਵਿੱਚ ਖ੍ਰੀਦ ਕੀਤਾ ਸੀ।

ਮੁਕੱਦਮਾ ਵਿੱਚ ਅਗਲੇਰੀ ਤਫਤੀਸ਼ ਇੰਸ: ਰਜਨੀਸ਼ ਚੋਧਰੀ, ਮੁੱਖ ਅਫਸਰ, ਥਾਂਣਾ ਫੇਸ 01, ਮੋਹਾਲੀ ਵੱਲੋ ਅਮਲ ਵਿੱਚ ਲਿਆਂਦੇ ਹੋਏ ਨਰਿੰਦਰ ਸਿੰਘ ਉਰਫ ਨਿੰਦੀ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਗਈ, ਜਿਸ ਤੋ ਉਸ ਨੇ ਮੰਨਿਆ ਕਿ ਉਸਨੇ ਇੱਕ ਹੋਰ ਪਿਸਤੌਲ ਉਸਦੇ ਪਿੰਡ ਦੇ ਹੀ ਕੁਲਵੰਤ ਸਿੰਘ ਤੋਂ ਲਿਆ ਸੀ। ਜਿਸਦੇ ਅਧਾਰ ਪਰ ਕੁਲਵੰਤ ਸਿੰਘ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਪਾਸੋਂ ਉਸ ਦੀ ਨਿਸ਼ਾਨ ਦੇਹੀ ਤੇ ਇੱਕ ਹੋਰ ਦੇਸੀ ਪਿਸਟਲ ਸਮੇਤ 6 ਜਿੰਦਾ ਕਾਰਤੂਸ ਬ੍ਰਾਮਦ ਕਰਵਾਏ ਗਏ।

ਪੁਲਿਸ ਮੁਤਾਬਕ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੁਲਵੰਤ ਸਿੰਘ, ਜੋ ਕਿ ਬੱਬਰ ਖਾਲਸਾ ਅੱ+ਤਵਾਦੀ ਸੰਗਠਨ ਨਾਲ ਸਬੰਧਤ ਹੈ, ਉਸਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਇਹ ਪਿਸਤੌਲ ਅਮਰਿੰਦਰ ਸਿੰਘ ਉਰਫ ਕੈਪਟਨ ਪਾਸੋਂ ਲਿਆ ਸੀ। ਜਿਸ ਨੇ ਇਹ ਵੀ ਦੱਸਿਆ ਕਿ ਉਸਨੇ ਅਮਰਿੰਦਰ ਸਿੰਘ ਉਰਫ ਕੈਪਟਨ, ਲਵੀਸ਼ ਕੁਮਾਰ ਉਰਫ ਲਵੀ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਨਾਲ ਮਿਲ ਕੇ ਲੁਧਿਆਣਾ ਅਤੇ ਮੋਹਾਲੀ ਦੇ ਵੱਡੇ ਵਪਾਰੀ ਪਾਸੋਂ ਲੁੱਟ ਖੋਹ ਕਰਨੀ ਸੀ।

ਜਿਨ੍ਹਾਂ ਦੀ ਰੈਕੀ ਲਵੀਸ਼ ਕੁਮਾਰ ਅਤੇ ਨਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਜਿਸਦੀ ਪੁੱਛਗਿੱਛ ਦੇ ਅਧਾਰ ਤੇ ਅਮਰਿੰਦਰ ਸਿੰਘ ਉਰਫ ਕੈਪਟਨ ਅਤੇ ਲਵੀਸ਼ ਕੁਮਾਰ ਨੂੰ ਨਾਮਜਦ ਕਰਕੇ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ। ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਸਮੇਂ ਉਸਦੇ ਸਹਿ ਮੁਲਜ਼ਮ ਪਰਮਪ੍ਰਤਾਪ ਸਿੰਘ, ਜਿਸਨੇ ਪੁਲਿਸ ਪਾਰਟੀ ਤੋਂ ਅਮਰਿੰਦਰ ਸਿੰਘ ਉਰਫ ਕੈਪਟਨ ਨੂੰ ਗ੍ਰਿਫਤਾਰ ਕਰਦੇ ਸਮੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ, ਨੂੰ ਵੀ ਮੌਕੇ ਤੇ ਨਾਮਜਦ ਕਰਕੇ ਮੁਕੱਦਮੇ ਵਿਚ ਗ੍ਰਿਫਤਾਰ ਕੀਤਾ ਗਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਅਮਰਿੰਦਰ ਸਿੰਘ ਉਰਫ ਕੈਪਟਨ ਨੇ ਮੰਨਿਆ ਕਿ ਉਹ ਇੰਦੋਰ ਤੋਂ ਸਾਲ 2021 ਵਿੱਚ 02 ਪਿਸਤੌਲ ਅਤੇ 9 ਕਾਰਤੂਸ, ਜੋ 55,000/55,000 ਰੁਪਏ ਵਿੱਚ ਖ੍ਰੀਦ ਕਰਕੇ ਲਿਆਇਆ ਸੀ। ਜਿਨ੍ਹਾ ਵਿੱਚੋ ਉਸ ਨੇ ਇੱਕ ਪਿਸਤੌਲ ਅਤੇ 2 ਕਾਰਤੂਸ ਕੁਲਵੰਤ ਸਿੰਘ ਉਕਤ ਅਤੇ ਇੱਕ ਪਿਸਤੌਲ ਸਮੇਤ 7 ਕਾਰਤੂਸ ਯਾਦਵਿੰਦਰ ਸਿੰਘ ਵਾਸੀ ਕਰਨਾਲ ਨੂੰ ਦਿੱਤਾ ਸੀ। ਜਿਸ ਦੀ ਪੁੱਛਗਿੱਛ ਦੇ ਅਧਾਰ ਤੇ ਯਾਦਵਿੰਦਰ ਸਿੰਘ ਨੂੰ ਮੁਕੱਦਮਾ ਹਜਾ ਵਿੱਚ ਵਿੱਚ ਨਾਮਜਦ ਕੀਤਾ ਗਿਆ। ਜਿਸਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਮੁਕੱਦਮਾ ਨੰਬਰ: 140 ਮਿਤੀ 28.07.2023 ਅ/ਧ 25 ਅਸਲਾ ਐਕਟ, ਥਾਣਾ ਫੇਸ 01, ਮੋਹਾਲੀ

ਗ੍ਰਿਫਤਾਰ ਮੁਲਜ਼ਮ :-
1. ਨਰਿੰਦਰ ਸਿੰਘ ਉਰਫ ਨਿੰਦੀ ਪੁੱਤਰ ਫਕੀਰ ਸਿੰਘ ਵਾਸੀ ਮਾਨਖੇੜੀ, ਥਾਣਾ ਮੋਰਿੰਡਾ, ਜਿਲ੍ਹਾ ਰੂਪਨਗਰ।
2. ਕੁਲਵੰਤ ਸਿੰਘ ਉਰਫ ਗੁੱਡੂ ਪੁੱਤਰ ਸਾਧੂ ਸਿੰਘ ਵਾਸੀ ਮਾਨਖੇੜੀ, ਥਾਣਾ ਮੋਰਿੰਡਾ, ਜਿਲ੍ਹਾ ਰੂਪਨਗਰ।
3. ਅਮਰਿੰਦਰ ਸਿੰਘ ਉਰਫ ਕੈਪਟਨ ਵਾਸੀ ਸੈਕਟਰ 37, ਚੰਡੀਗੜ੍ਹ
4. ਲਵੀਸ਼ ਕੁਮਾਰ ਉਰਫ ਲਵੀ ਪੁੱਤਰ ਰਾਕੇਸ਼ ਕੁਮਾਰ ਵਾਸੀ #89, ਪ੍ਰੀਤ ਨਗਰ, ਲੁਧਿਆਣਾ
5. ਪ੍ਰਮਪ੍ਰਤਾਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਵਾਰਡ ਨੰਬਰ: 04, ਜੰਮੂ ਬਸਤੀ, ਅਬੋਹਰ, ਜਿਲ੍ਹਾ ਫਾਜਿਲਕਾ।

ਬ੍ਰਾਮਦਗੀ : 2 ਪਿਸਤੌਲ ਦੇਸੀ ਅਤੇ 8 ਜਿੰਦਾ ਕਾਰਤੂਸ

ਦੋਸ਼ੀਆਨ ਨਰਿੰਦਰ ਸਿੰਘ ਨਿੰਦੀ, ਕੁਲਵੰਤ ਸਿੰਘ, ਲਵੀਸ਼ ਕੁਮਾਰ ਉਰਫ ਲਵੀ, ਅਮਰਿੰਦਰ ਸਿੰਘ ਉਰਫ ਕੈਪਟਨ ਵਲੋ ਮਿਲ ਕੇ ਵੱਡੇ ਵਪਾਰੀਆ ਪਾਸੋ ਲੁੱਟ ਖੋਹ ਕਰਨੀ ਸੀ ਪ੍ਰੰਤੂ ਇਹਨਾ ਨੂੰ ਇਹਨਾ ਦੇ ਮਕਸੂਦ ਇਰਾਦਿਆ ਤੋ ਪਹਿਲਾਂ ਹੀ ਪੁਲਿਸ ਵਲੋਂ ਇਨ੍ਹਾਂ ਨੂੰ ਦਬੋਚ ਲਿਆ ਗਿਆ ਅਤੇ ਇਹਨਾ ਨੂੰ ਆਪਣੇ ਇਰਾਦਿਆ ਵਿਚ ਕਾਮਯਾਬ ਨਹੀ ਹੋਣ ਦਿੱਤਾ ਗਿਆ।

Exit mobile version