Site icon TheUnmute.com

Mohali News: ਨੌਜਵਾਨ ਕ.ਤ.ਲ ਦੇ ਦੋਸ਼ੀਆਂ ਨੂੰ ਮੋਹਾਲੀ ਪੁਲਿਸ ਨੇ ਕੀਤਾ ਕਾਬੂ, ਸੁਲਝਾਈ ਗੁੱਥੀ

16ਨਵੰਬਰ 2024: ਮੋਹਾਲੀ (mohali) ਦੇ ਪਿੰਡ ਕੁੰਬੜਾ ਸੈਕਟਰ 68 ਵਿੱਚ ਕੁੱਝ ਨੌਜਵਾਨਾਂ ਦੇ ਵਲੋਂ ਪਿੰਡ ਦੇ ਦੋ ਨੌਜਵਾਨਾਂ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ,ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਨੌਜਵਾਨ ਹਸਪਤਾਲ (hospital) ਵਿੱਚ ਦਾਖ਼ਲ ਹੈ ਇਸ ਘਟਨਾਂ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਲਿਆਂ ਨੇ ਏਅਰਪੋਰਟ ਰੋਡ ਉੱਤੇ ਜਾਮ ਲਗਾ ਦਿੱਤਾ ਸੀ ਅਤੇ ਮੰਗ ਕੀਤੀ ਸੀ ਕੇ ਜੱਦ ਤੱਕ ਮੋਹਾਲੀ ਪੁਲਿਸ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕਰਦੀ ਤੱਦ ਤੱਕ ਉਹ ਨਾਂ ਹੀ ਧਰਨਾ ਚੁੱਕਣਗੇ ਅਤੇ ਨਾਂ ਹੀ ਨੌਜਵਾਨ ਬੱਚੇ ਦਾ ਸੰਸਕਾਰ ਕਰਨਗੇ।

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮੋਹਾਲੀ ਪੁਲਿਸ ਨੇ ਦੋਸ਼ੀਆਂ ਨੂ ਦਿੱਲੀ ਤੋਂ ਗ੍ਰਿਫ਼ਤਾਰਕਰ ਲਿਆ ਹੈ ਜਿਸਦੀ ਜਾਣਕਾਰੀ Dig Ropar Range ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਨੇ ਦਿੱਤੀ ਕੇ ਕੁੰਬੜਾ ਪਿੰਡ ਵਿੱਚ ਪਾਰਕਿੰਗ ਨੂੰ ਲੈ ਕੇ ਨੋਜਵਾਨਾ ਦੀ ਬਹਿਸ ਹੋਈ ਸੀ ਜਿਸ ਤੇ ਪਿੰਡ ਵਿੱਚ ਕਿਰਾਏ ਤੇ ਰਹਿੰਦੇ ਨੋਜਵਾਨਾ ਨੇ ਪਿੰਡ ਦੇ 2 ਨੋਜਵਾਨਾ ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਦੂਸਰਾ ਨੌਜਵਾਨ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਹੈ।

ਮੋਹਾਲੀ ਪੁਲਿਸ ਨੇ ਅਪੀਲ ਕੀਤੀ ਕੇ ਇਸ ਮਾਮਲੇ ਨੂੰ ਪਰਵਾਸੀ V/S ਪੰਜਾਬੀ ਨਾ ਬਣਾਇਆ ਜਾਵੇ ਜਿਹਨਾਂ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਉਹ ਵੀ ਮੋਹਾਲੀ ਦੇ ਹੀ ਰਹਿਣ ਵਾਲੇ ਹਨ ਉਹਨਾ ਦਾ ਪਿਛੋਕੜ ਜ਼ਰੂਰ ਯੂਪੀ ਦਾ ਹੈ ਪਰ ਓਹ ਜੰਮੇ ਪਲੇ ਮੋਹਾਲੀ ਵਿੱਚ ਹੀ ਨੇ ਅਤੇ ਪੜ੍ਹਾਈ ਲਿਖਾਈ ਵੀ ਮੋਹਾਲੀ ਦੇ ਸਰਕਾਰੀ ਸਕੂਲ ਵਿੱਚੋਂ ਕੀਤੀ ਹੈ।

 

Exit mobile version