Site icon TheUnmute.com

Mohali News: ਗਣਤੰਤਰ ਦਿਵਸ ਮੌਕੇ ਮੋਹਾਲੀ ‘ਚ ਝੰਡਾ ਲਹਿਰਾਉਣਗੇ CM ਮਾਨ, ਬਦਲਿਆ ਪਲਾਨ

24 ਜਨਵਰੀ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ (bhagwant maan) ਮਾਨ ਹੁਣ ਗਣਤੰਤਰ ਦਿਵਸ ਮੌਕੇ ਮੋਹਾਲੀ ਵਿੱਚ ਝੰਡਾ ਲਹਿਰਾਉਣਗੇ। ਸਭ ਤੋਂ ਪਹਿਲਾਂ, ਉਨ੍ਹਾਂ ਦਾ ਫਰੀਦਕੋਟ ਵਿੱਚ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਸੀ। ਇਸ ਤੋਂ ਬਾਅਦ ਪਟਿਆਲਾ ਦਾ ਫੈਸਲਾ ਕੀਤਾ ਗਿਆ ਸੀ ਪਰ ਹੁਣ ਇਸਨੂੰ ਮੋਹਾਲੀ ਵਿੱਚ ਬਦਲ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇੱਥੇ ਝੰਡਾ ਲਹਿਰਾਉਣ ਵਾਲੇ ਸਨ। ਗੁਰਪਤਵੰਤ ਸਿੰਘ ਪੰਨੂ ਨੇ ਵੀ ਗਣਤੰਤਰ ਦਿਵਸ ‘ਤੇ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਮੁੱਖ ਮੰਤਰੀ ਮੋਹਾਲੀ (mohali) ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।

ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ-ਜਲੰਧਰ, ਅਮਨ ਅਰੋੜਾ-ਅੰਮ੍ਰਿਤਸਰ, ਡਾ. ਬਲਜੀਤ ਕੌਰ-ਫਾਜ਼ਿਲਕਾ, ਗੁਰਮੀਤ ਸਿੰਘ ਮੀਤ ਹੇਅਰ-ਫਿਰੋਜ਼ਪੁਰ, ਕੁਲਦੀਪ ਸਿੰਘ ਧਾਲੀਵਾਲ-ਮਾਲੇਰਕੋਟਲਾ, ਡਾ. ਬਲਬੀਰ ਸਿੰਘ-ਸ੍ਰੀ ਮੁਕਤਸਰ ਸਾਹਿਬ, ਬ੍ਰਹਮ ਸ਼ੰਕਰ-ਮਾਨਸਾ, ਲਾਲ ਚਾਂਦ -ਫਰੀਦਕੋਟ, ਲਾਲਜੀਤ ਸਿੰਘ ਭੁੱਲਰ-ਸੰਗਰੂਰ, ਹਰਜੋਤ ਸਿੰਘ ਬੈਂਸ-ਐਸ.ਏ.ਐਸ. ਨਗਰ, ਹਰਭਜਨ ਸਿੰਘ-ਰੂਪਨਗਰ, ਚੇਤਨ ਸਿੰਘ ਜੋੜਾ ਮਾਜਰਾ-ਐਸ.ਬੀ.ਐਸ. ਨਗਰ, ਅਨਮੋਲ ਗਗਨ ਮਾਨ-ਤਰਨ ਤਾਰਨ, ਬਲਕਾਰ ਸਿੰਘ-ਮੋਗਾ, ਗੁਰਮੀਤ ਸਿੰਘ ਖੁੱਡੀਆਂ-ਪਠਾਨਕੋਟ ਰਾਸ਼ਟਰੀ ਝੰਡਾ ਲਹਿਰਾਉਣਗੇ। ਜਦੋਂ ਕਿ ਹੋਰ ਜ਼ਿਲ੍ਹਿਆਂ (distict) ਦੇ ਡਿਪਟੀ ਕਮਿਸ਼ਨਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

Read More: ਮੋਹਾਲੀ ਦੇ ਸੋਹਾਣਾ ‘ਚ ਬਹੁ ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ

Exit mobile version