12 ਨਵੰਬਰ 2024: ਮੋਹਾਲੀ (mohali) ਵਿੱਚ ਸੁਰੱਖਿਆ ਨੂੰ ਦੇਖਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ (dgp gaurav yadav) ਦੇ ਵੱਲੋਂ 200 ਦੇ ਕਰੀਬ ਵਾਧੂ ਜਵਾਨਾਂ ਅਤੇ 30 ਦੇ ਕਰੀਬ ਪੀਸੀਆਰ ਵਾਹਨਾਂ ਨਾਲ ਪੁਲਿਸ ਫੋਰਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੁਲਿਸ ਦੇ ਵਿਚ ਹੁਣ 200 ਦੇ ਲਗਭਗ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਨਾਲ ਹੀ ਓਹਨਾ ਦੇ 30 PCR ਵਾਹਨਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ| ਇਸ ਕਦਮ ਨਾਲ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ ਨਿਗਰਾਨੀ ਸਮਰੱਥਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਸੁਰੱਖਿਆ ਬਰਕਰਾਰ ਰਹੇਗੀ। ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਹੇਠ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ, ਹਰ ਦਿਨ ਪੁਲਿਸ ਐਕਸ਼ਨ ਮੋਡ ਦੇ ਵਿਚ ਨਜ਼ਰ ਆ ਰਹੀ ਹੈ|