Site icon TheUnmute.com

Mohali News: ਮੋਹਾਲੀ ਦੇ ਬੈਂਕ ‘ਚ ਵੱਡੀ ਵਾਰਦਾਤ, ਬਹਿਸ ਮਗਰੋਂ ਸੁਰੱਖਿਆ ਗਾਰਡ ਨੇ ਗ੍ਰਾਹਕ ਦੀ ਲਈ ਜਾਨ

Mohali

ਚੰਡੀਗੜ੍ਹ, 21 ਜੂਨ 2024: ਮੋਹਾਲੀ (Mohali) ਦੇ ਪਿੰਡ ਮਾਜਰਾ ਦੀ ਯੂਨੀਅਨ ਬੈਂਕ ਦੇ ਸੁਰੱਖਿਆ ਗਾਰਡ ਅਤੇ ਇੱਕ ਗ੍ਰਾਹਕ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ | ਇਸ ਦੌਰਾਨ ਸੁਰੱਖਿਆ ਗਾਰਡ ਨੇ ਗ੍ਰਾਹਕ ‘ਤੇ ਗੋਲੀ ਚਲਾ ਦਿੱਤੀ | ਉਕਤ ਨੌਜਵਾਨ ਮਣੀ ਗੰਭੀਰ ਜ਼ਖ਼ਮੀ ਗਿਆ ਅਤੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਨੌਜਵਾਨ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਬੈਂਕ ਦਾ ਗੇਟ ਨਾ ਖੋਲ੍ਹਣ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ | ਉਕਤ ਨੌਜਵਾਨ ਪਾਣੀ ਮਾਤਾ ਦੇ ਖਾਤੇ ਸੰਬੰਧੀ ਬੈਂਕ ‘ਚ ਕੰਮਕਾਜ਼ ਲਈ ਆਇਆ ਸੀ | ਮੌਕੇ ‘ਤੇ ਪਹੁੰਚੀ ਪੁਲਿਸ (Mohali Police) ਨੇ ਸੁਰੱਖਿਆ ਗਾਰਡ ਮੁਲਜ਼ਮ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

Exit mobile version