Site icon TheUnmute.com

Mohali: ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਪਿੰਡ ਬੱਲੋਮਾਜਰਾ ਕਬੱਡੀ ਕੱਪ ਦਾ ਪੋਸਟਰ ਰਿਲੀਜ਼

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਦੇ ਚੱਲਦਿਆਂ ਨੌਜਵਾਨ ਪੀੜੀ ਨੇ ਕੀਤਾ ਰੁੱਖ ਖੇਡ ਮੈਦਾਨ ਦਾ : ਕੁਲਵੰਤ ਸਿੰਘ

ਮੋਹਾਲੀ 22 ਫਰਵਰੀ 2025: ਧੰਨ- ਧੰਨ ਬਾਬਾ ਜਾਨਕੀ ਦਾਸ ਜੀ ਅਪਾਰ ਬਖਸ਼ਿਸ਼ ਦੇ ਨਾਲ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ (bhagat singh) ਦੀ ਯਾਦ ਨੂੰ ਸਮਰਪਿਤ ਪਿੰਡ ਬੱਲਮਾਜਰਾ ਵਿਖੇ ਕਬੱਡੀ ਕੱਪ 5-6 ਮਾਰਚ 2025 ਨੂੰ ਕਰਵਾਇਆ ਜਾ ਰਿਹਾ ਹੈ, ਇਸ ਕਬੱਡੀ ਕੱਪ ਦਾ ਪੋਸਟਰ ਅੱਜ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਜਾਰੀ ਕੀਤਾ ਗਿਆ, ਅਤੇ ਕਬੱਡੀ ਕੱਪ (Kabaddi Cup) ਕਰਵਾ ਰਹੇ ਪ੍ਰਬੰਧਕਾਂ ਨੂੰ ਕਬੱਡੀ ਕੱਪ ਕਰਵਾਏ ਜਾਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ|

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਚੱਲਦਿਆਂ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਹੋ ਕੇ ਉਹਨਾਂ ਨੇ ਖੇਡ ਮੈਦਾਨ ਦਾ ਰੁਖ ਕਰ ਲਿਆ ਹੈ ਅਤੇ ਜਗ੍ਹਾ-ਜਗ੍ਹਾ ਤੇ ਪੰਜਾਬ ਖੇਡ ਮੇਲੇ ਵੱਡੀ ਪੱਧਰ ਦਾ ਆਯੋਜਨ ਹੋ ਰਿਹਾ ਹੈ, ਸੈਕਟਰ- 79 ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਦੇ ਦੌਰਾਨ ਗੁਰਜਿੰਦਰ ਸਿੰਘ ਸੋਨਾ ਸਰਪੰਚ ਪਿੰਡ ਬੱਲੋਮਾਜਰਾ ਅਤੇ ਗੁਰਪ੍ਰੀਤ ਸਿੰਘ ਗੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5-6 ਮਾਰਚ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਨੂੰ ਲੈ ਕੇ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਸ ਕਬੱਡੀ ਕੱਪ ਦੇ ਦੌਰਾਨ ਪਹਿਲਾ ਇਨਾਮ 2.5 ਲੱਖ ਰੁਪਏ ਅਤੇ ਦੂਸਰਾ ਇਨਾਮ 2 ਲੱਖ ਰੁਪਏ ਦਿੱਤਾ ਜਾਵੇਗਾ, ਜਦਕਿ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਹੈਰਲੇ ਡੈਵਿਡਿਸ਼ਨ ਕੰਪਨੀ ਦੇ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ, ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਇਸ ਇਸ ਕਬੱਡੀ ਕੱਪ (Kabaddi Cup) ਦੇ ਦੌਰਾਨ 5 ਮਾਰਚ ਨੂੰ ਸ਼ਾਮ 6 ਵਜੇ ਪ੍ਰਸਿੱਧ ਗਾਇਕ ਕਲਾਕਾਰ ਗੁਰਲੇਜ ਅਖਤਰ ਦਾ ਖੁੱਲਾ ਅਖਾੜਾ ਲਗਾਇਆ ਜਾਵੇਗਾ,ਜਦ ਕਿ 6 ਮਾਰਚ ਨੂੰ ਸ਼ਾਮ 6 ਵਜੇ ਤੋਂ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਹਾਜ਼ਰੀਨ ਖਿਡਾਰੀਆਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਖੇਡ ਪ੍ਰੇਮੀਆਂ ਦੇ ਲਈ ਆਜੋਜਿਤ ਕੀਤਾ ਜਾ ਰਿਹਾ ਹੈ|

ਉਹਨਾਂ ਦੱਸਿਆ ਕਿ 5 ਮਾਰਚ ਨੂੰ ਪੁਆਧ ਫੈਡਰੇਸ਼ਨ ਦੇ ਆਲ ਓਪਨ ਦੇ ਮੈਚ ਹੋਣਗੇ, ਇਸੇ ਤਰ੍ਹਾਂ 5 ਮਾਰਚ ਨੂੰ ਆਲ ਓਪਨ (all open) ( 4 ਖਿਡਾਰੀ ਬਾਹਰਲੇ) ਦੇ ਮੈਚ ਹੋਣਗੇ, ਜਦਕਿ ਮੇਜਰ ਲੀਗ ਦੀਆਂ 8 ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ|

ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਅਤੇ ਕਬੱਡੀ ਕੱਪ ਦੇ ਪ੍ਰਬੰਧਕਾਂ ਦੇ ਨਾਲ ਕੁਲਦੀਪ ਸਿੰਘ ਸਮਾਣਾ, ਗੁਰਜਿੰਦਰ ਸਿੰਘ ਸੋਨਾ ਸਰਪੰਚ,ਗੁਰਪ੍ਰੀਤ ਸਿੰਘ ਗੁਰੀ- ਪ੍ਰਧਾਨ, ਅਮਰਿੰਦਰ ਸਿੰਘ, ਸੁਰਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਸੈਣੀ, ਅਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨਾ ਮਾਵੀ, ਡਾਕਟਰ ਅਵਤਾਰ ਸਿੰਘ, ਰਾਣਾ ਸਿੰਘ, ਸੁਰਜਨ ਸਿੰਘ- ਪੰਚ, ਭਾਗ ਸਿੰਘ, ਹਰਿੰਦਰ ਸਿੰਘ -ਪੰਚ ਵੀ ਹਾਜ਼ਰ ਸਨ|

Read More: ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਉੱਤਰੀ ਅਮਰੀਕਾ ਤੇ ਯੂਰਪੀ ਦੇਸ਼ਾਂ ਨੂੰ ਹਵਾਈ ਉਡਾਣਾਂ ਦੀ ਸੂਰੂਆਤ ਲਈ ਯਤਨਸ਼ੀਲ: ਮਲਵਿੰਦਰ ਸਿੰਘ ਕੰਗ

Exit mobile version