Site icon TheUnmute.com

ਮੋਹਾਲੀ: 80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ

students

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਮਈ, 2024: ਅਧਿਆਪਕਾਂ ਅਤੇ ਵਿਦਿਆਰਥੀਆਂ  (students) ਦੇ ਸਾਂਝੇ ਉਦਮ ਨੇ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਨਵਾਂ ਰੂਹ ਫੂਕ ਦਿੱਤੀ ਹੈ। ਮਈ ਮਹੀਨੇ ਦੀ ਤਪਸ਼ ਵਿਚ ਵੀ ਆਪਣੇ ਫਰਜਾਂ ਪ੍ਰਤੀ ਵੋਟਰਾਂ ਨੂੰ ਜਾਗਰੂਕ ਕਰਨ ਅਤੇ 1 ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਹਰ ਘਰ-ਹਰ ਦੁਕਾਨ ਜਾਂ ਪਾਰਕ ਵਿਚ ਰਾਹ-ਦਸੇਰਿਆਂ ਦੀ ਅਗਵਾਈ ਵਿਚ ਵਿਦਿਆਰਥੀਆਂ ਦਾ ਜੋਸ਼ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਵੋਟਰਾਂ ਵਿਚ ਖਿੱਚ ਪੈਦਾ ਕਰ ਰਿਹਾ ਹੈ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਘਰ-ਘਰ ਇੱਕ ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਿੰਸੀਪਲ ਸ਼ਲਿੰਦਰ ਸਿੰਘ ਦੀ ਅਗਵਾਈ ਸਕੂਲ ਆਫ ਐਮੀਨੈਂਸ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 5 ਦੇ ਵੋਟਰ ਸਾਖ਼ਰਤਾ ਕਲੱਬਾਂ ਦੇ ਵਲੰਟੀਅਰਜ਼ ਵੱਲੋਂ ਨੱਚ ਗਾ ਕੇ, ਰੈਲੀ ਦੇ ਰੂਪ ਵਿੱਚ ਰਿਹਾਇਸ਼ੀ ਖੇਤਰਾਂ ਅਤੇ ਮਾਰਕੀਟ, ਫ਼ੈਜ਼ 3ਬੀ 2 ਮੁਹਾਲੀ ਵਿੱਚ ਵੋਟਰ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ।

ਇਹਨਾਂ ਸਮਾਗਮਾਂ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਪ੍ਰਿੰਸੀਪਲ ਸ਼ਲਿੰਦਰ ਸਿੰਘ ਅਤੇ ਕੋਰ ਕਮੇਟੀ ਮੈਬਰ ਮਿਤੇਸ਼ ਮੁਕੇਸ਼ ਜੌਹਰ ਦੀ ਅਗਵਾਈ ਵਿਚ ਐਮਵਲੰਟੀਅਰਾਂ ਨੇ ਗਿੱਧਾ ਪੇਸ਼ ਕੀਤਾ, ਅਤੇ ਭੰਗੜੇ ਦੀ ਤਾਲ ਤੇ “ਮੈ ਭਾਰਤ ਹਾਂ” ਗੀਤ ਰਾਹੀਂ 1 ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ। ਵਿਦਿਆਰਥੀ (students) ਨਾਅਰੇ ਲਾ ਰਹੇ ਸਨ, “ਵੋਟ ਪਾਵਾਂਗੇ ਵੋਟ ਪਾਵਾਂਵਾਗੇ, ਮੰਮੀ-ਡੈਡੀ ਨੂੰ ਨਾਲ ਲੈ ਕੇ ਜਾਵਾਂਗੇ।” ਵਿਦਿਆਰਥੀਆਂ ਵੱਲੋਂ ਰਾਹਗੀਰਾਂ ਦੀਆਂ ਕਾਰਾਂ ਤੇ ਮਾਰਕੀਟ ਵਿਚ ਸਟਿੱਕਰ ਲਾਏ ਗਏ ਅਤੇ ਡਫਲੀ ਵਜਾਉਂਦੇ ਹੋਏ ਲੋਕ ਸਭਾ ਚੋਣਾਂ ਵਿੱਚ ਪੰਜਾਬ ਦਾ ਮਾਸਕਟ ਸ਼ੇਰਾ ਨਾਲ ਲਿਜਾ ਕੇ ਵੋਟ ਪਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।

ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਮਾਰਕੀਟ ਵਿਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ਮੌਕੇ ਗਰਮੀ ਦੇ ਕਹਿਰ ਤੋਂ ਬਚਣ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਹਰ ਇੱਕ ਬੂਥ ਉਪਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਣਗੀਆਂ ਅਤੇ ਟੈਂਟ ਲਗਾਏ ਜਾ ਰਹੇ ਹਨ। ਮਹਿਲਾ ਵੋਟਰਾਂ ਦੇ ਹੱਥਾਂ ਉਪਰ ਮਹਿੰਦੀ ਲਾਈ ਜਾਵੇਗੀ ਅਤੇ ਟੈਟੂ ਦੇ ਸ਼ੁਕੀਨ ਵੋਟਰਾਂ ਦੇ ਟੈਟੂ ਬਣਾਏ ਜਾਣਗੇ। ਇਸ ਤੋਂ ਇਲਾਵਾ ਸੈਲਫੀ ਪੁਆਇੰਟ ਵੀ ਬਣਾਏ ਜਾ ਰਹੇ ਹਨ।

 

Exit mobile version