July 7, 2024 6:12 pm
Dr. Anwar Hussain

ਮੋਹਾਲੀ ਜ਼ਿਲ੍ਹੇ ਦੇ ਕਾਂਗਰਸੀ ਆਗੂ ਅਨਵਰ ਹੁਸੈਨ ਨੇ ਕਾਂਗਰਸ ਨੂੰ ਕਿਹਾ ਅਲਵਿਦਾ

ਚੰਡੀਗੜ੍ਹ 26 ਮਈ 2022: ਪੰਜਾਬ ਕਾਂਗਰਸ ‘ਚੋਂ ਵੱਡੇ ਸਿਆਸੀ ਆਗੂ ਅਸਤੀਫਾ ਦੇ ਚੁੱਕੇ ਹਨ | ਇਸਦੇ ਨਾਲ ਹੀ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ | ਜਿਕਰਯੋਗ ਹੈ ਕਿ ਕਾਂਗਰਸ ਘੱਟ ਗਿਣਤੀ ਜ਼ਿਲ੍ਹਾ ਮੋਹਾਲੀ ਦੇ ਚੇਅਰਮੈਨ ਡਾਕਟਰ ਅਨਵਰ ਹੁਸੈਨ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ | ਇਸ ਦੌਰਾਨ ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਜੇਹੜੀ ਪਾਰਟੀ ਨੂੰ ਅਸੀ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਸੀ,ੳਸ ਕਾਂਗਰਸ ਪਾਰਟੀ ਨੂੰ ਅੱਜ ਮੈਂ ਛੱਡ ਰਿਹਾ ਹਾਂ,ਕਾਫੀ ਗੱਲਾਂ ਮੰਨ ਦਬੀ ਬੈਠਾ ਸੀ,ਹੁਣ ਗੱਲ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ,ਪਾਰਟੀ ਦੇ ਵਿਚ ਪੁਰਾਣੇ ਵਰਕਰਾਂ ਦੀ ਕੋਈ ਕਦਰ ਨਹੀਂ ਰਹੀ,ਹਲਕੇ ਦੇ ਲੀਡਰ ਨੂੰ ਸਰਪੰਚਾਂ, ਊਠਾਂ ਵਾਲਿਆਂ ਤੋਂ ਇਲਾਵਾ ਕੁਝ ਨਜ਼ਰ ਨਹੀਂ ਆਉਂਦਾ,ਜਿਹੜੇ ਊਠਾਂ ਵਾਲੇ ਗਰੀਬ ਵਿਰੋਧੀ ਸੀ ਅਤੇ ਜਿਹੜੇ ਪੰਚ ਸਰਪੰਚ ਨੂੰ ਅਸੀਂ ਆਪਣੇ ਹੱਥੀਂ ਬਣਾਇਆ ਸੀ |

ਇਸਦੇ ਨਾਲ ਹੀ ਉਨ੍ਹਾਂ ਕਿਹਾ ਨੇ ਪਿੰਡਾਂ ਦੇ ਵਿਚ ਕਾਂਗਰਸ ਪਾਰਟੀ ਦਾ ਬੇੜਾ ਗਰਕ ਕੀਤਾ ਹੈ,ਜੋ ਅੱਜ ਵੀ ਕਰ ਰਹੇ ਹਨ,ਸਾਡੇ ਪਿੰਡ ਅਕਾਲੀ ਸਰਕਾਰ ਸਮੇਂ ਪਲਾਂਟ ਮਿਲੇ ਸੀ ਕਾਂਗਰਸ ਵੱਲੋਂ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ,ਹਲਕੇ ਦੇ ਲੀਡਰ ਨੇ ਇਸ ਨੂੰ ਜ਼ਰੂਰੀ ਨਹੀਂ ਸਮਝਿਆ ਅਤੇ ਸਾਡੇ ਪਿੰਡ ਦੀ ਪੰਚਾਇਤ ਨੇ ਗਰੀਬਾਂ ਤੱਕ ਇਹ ਸਕੀਮ ਜਾਣ ਨਹੀਂ ਦਿੱਤੀ,ਆਪਣੇ ਹਲਕੇ ਦੇ ਲੀਡਰਾਂ ਨੂੰ ਹਰਾ ਕੇ ਵੀ ਇਹਨਾ ਨੂੰ ਅਕਲ ਨਹੀਂ ਆਈ,ਪਰ ਅਸੀਂ ਦਵਾਂਗੇ ਹੁਣ,ਇਨ੍ਹਾਂ ਨੇ ਸਾਡਾ ਨੁਕਸਾਨ ਨਾਲ ਰਹਿ ਕੇ ਕੀਤਾ ਹੈ, ਪਰ ਸਾਨੂੰ ਜਿਹੜੇ ਸੰਸਕਾਰ ਮਿਲੇ ਨੇ ਸਾਡੇ ਮਾਂ-ਪਿਓ ਤੋਂ,ਅਸੀਂ ਨਾਲ ਰਹਿ ਕੇ ਅਸੀਂ ਕਿਸੇ ਦਾ ਮਾੜਾ ਨਹੀ ਕਰ ਸਕਦੇ,ਹੱਕ ਪਿੱਛੇ ਲੜਨਾ ਪੈਂਦਾ ਹੈ,ਹੁਣ ਵਿਰੋਧੀ ਬਣਕੇ ਟੱਕਰਾਂਗੇ !