July 2, 2024 7:28 pm
ED

ਮੋਹਾਲੀ ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 3 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਚੰਡੀਗੜ੍ਹ 07 ਜੂਨ 2022: ਵਿਜੀਲੈਂਸ ਬਿਊਰੋ (VB) ਨੇ ਅੱਜ ਸਵੇਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ | ਇਸਤੋਂ ਬਾਅਦ ਪੁਲਿਸ ਨੇ ਸਾਧੂ ਸਿੰਘ ਧਰਮਸੋਤ, ਓ.ਐਸ.ਟੀ. ਚਮਕੌਰ ਸਿੰਘ ਅਤੇ ਪੱਤਰਕਾਰ ਕਮਲ ਜੀਤ ਸਿੰਘ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ । ਇਸ ਦੌਰਾਨ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ ।

ਇਸ ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਗ੍ਰਿਫ਼ਤਾਰ ਠੇਕੇਦਾਰ ਹਰਮੋਹਿੰਦਰ ਸਿੰਘ ਤੋਂ ਜੋ ਡਾਇਰੀ ਮਿਲੀ ਸੀ ਉਸ ਡਾਇਰੀ ‘ਚ ਰਿਸ਼ਵਤ ਦੇ ਪੈਸੇ ਦੇ ਲੈਣ-ਦੇਣ ਦਾ ਲੇਖਾ ਜੋਖਾ ਅਤੇ ਨਾਂਅ ਲਿਖੇ ਹੋਏ ਸਨ। ਦੂਜੇ ਪਾਸੇ ਅਦਾਲਤ ਦੇ ਬਾਹਰ ਸਾਧੂ ਸਿੰਘ ਧਰਮਸੋਤ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ | ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਝੂਠੇ ਕੇਸ ‘ਚ ਫਸਾਇਆ ਹੈ ਅਤੇ ਉਨ੍ਹਾਂ ਦਾ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।