Site icon TheUnmute.com

ਮੋਹਾਲੀ: ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਲਗਾਏ ਜਾਣਗੇ ਕੈਂਪ

Voter

ਐਸ.ਏ.ਐਸ ਨਗਰ 20 ਅਕਤੂਬਰ 2023: ਆਯੂਸ਼ਮਾਨ ਭਾਰਤ (Ayushman Bharat) ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਆਯੂਸ਼ਮਾਨ ਭਾਰਤ ਸਿਹਤ ਬੀਮਾ ਕਾਰਡ ਬਣਾਉਣ ਸਬੰਧੀ ਮੋਹਾਲੀ ਸ਼ਹਿਰੀ ਇਲਾਕੇਅਧੀਨ ਆਉਂਦੇ ਆਮ ਆਦਮੀ ਕਲੀਨਿਕਾਂ ਵਿਖੇ ਅਗਲੇ ਦਿਨਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਐਚ.ਐਸ. ਚੀਮਾ, ਜ਼ਿਲ੍ਹਾ ਹਸਪਤਾਲ ਐਸ.ਏ.ਐਸ ਨਗਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਫੇਜ਼ 1 ਵਿਖੇ 25 ਅਕਤੂਬਰ ਨੂੰ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਕੈਂਪ (Ayushman Bharat) ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾ ਦਸਿਆ ਕਿ ਆਦਮੀ ਕਲਿਨਿਕ ਫੇਜ 5 ਵਿਖੇ 26 ਅਕਤੂਬਰ ਨੂੰ, ਆਮ ਆਦਮੀ ਕਲਿਨਿਕ ਫੇਜ 7 ਵਿਖੇ 27 ਅਕਤੂਬਰ ਨੂੰ, ਆਮ ਆਦਮੀ ਕਲਿਨਿਕ ਫੇਜ 9 ਵਿਖੇ 28 ਅਕਤੂਬਰ ਨੂੰ, ਆਮ ਆਦਮੀ ਕਲਿਨਿਕ ਫੇਜ 11 ਵਿਖੇ 30 ਅਕਤੂਬਰ ਨੂੰ ਕੈਂਪ ਲਗਾਇਆ ਜਾਵੇਗਾ ਅਤੇ ਹੈਲਥ ਵੈਲਨੈਸ ਸੈਂਟਰ ਫੇਜ 3 ਬੀ 1 ਵਿਖੇ ਮਿਤੀ 31 ਅਕਤੂਬਰ ਨੂੰ ਕੈਂਪ ਲਗਾਇਆ ਜਾਵੇਗਾ। ਸੀਨੀਅਰ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਇਹ ਕੈਂਪ ਸਵੇਰੇ 9 ਤੋਂ 3 ਵਜੇ ਤੱਕ ਲਗਾਏ ਜਾਣਗੇ।

Exit mobile version