July 2, 2024 8:49 pm
DGP VK Bhawra

ਮੋਹਾਲੀ ਬਲਾਸਟ ਮਾਮਲੇ ਸੰਬੰਧੀ ਡੀਜੀਪੀ ਵੀ.ਕੇ. ਭਵਰਾ ਨੇ ਕੀਤੇ ਵੱਡੇ ਖੁਲਾਸੇ

ਚੰਡੀਗੜ੍ਹ 13 ਮਈ 2022: (Mohali blast case) 9 ਮਈ ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ (Punjab Police Intelligence Headquarters) ਵਿੱਚ ਹੋਏ ਧਮਾਕੇ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਡੀਜੀਪੀ ਵੀ.ਕੇ. ਭਵਰਾ (DGP VK Bhawra) ਨੇ ਵਲੋਂ ਪ੍ਰੈਸ ਕਾਨਫਰੈਂਸ ਕੀਤੀ | ਇਸ ਕਾਨਫਰੰਸ ‘ਚ ਉਨ੍ਹਾਂ ਨੇ ਮੋਹਾਲੀ ਬੰਬ ਧਮਾਕੇ ਸੰਬੰਧੀ ਵੱਡੇ ਖ਼ੁਲਾਸੇ ਕੀਤੇ |

ਇਸ ਦੌਰਾਨ ਵੀ.ਕੇ. ਭਵਰਾ  (DGP VK Bhawra) ਨੇ ਦੱਸਿਆ ਕਿ ਪੁਲਿਸ ਦੇ ਯਤਨਾਂ ਨਾਲ ਮਾਮਲਾ ਟ੍ਰੇਸ ਕਰ ਲਿਆ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਦੋਸ਼ੀ ਲਖਬੀਰ ਸਿੰਘ ਲਾਂਦਾ ਅਤੇ ਹਰਵਿੰਦਰ ਸਿੰਘ ਰਿੰਦਾ ਹਨ। ਲਖਬੀਰ ਸਿੰਘ ਲਾਂਦਾ ਹੁਣ ਕੈਨੇਡਾ ਵਿੱਚ ਰਹਿੰਦੇ ਹਨ ਜਦੋਂ ਕਿ ਪਾਕਿਸਤਾਨ ਅਧਾਰਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਹੈ।ਜੋ ਕਿ ਕੈਨੇਡਾ ਵਿੱਚ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਹਮਲੇ ਵਾਲੇ ਦਿਨ ਜਗਦੀਪ ਸਿੰਘ ਤੇ ਚੜ੍ਹਤ ਸਿੰਘ ਨਾਮ ਦੇ ਨੋਜਵਾਨਾਂ ਵੱਲੋਂ ਹਮਲੇ ਵਾਲੇ ਜਗ੍ਹਾ ਦੀ ਰੇਕੀ ਕੀਤੀ ਗਈ ਸੀ। ਇਹਨਾਂ ਵਿੱਚੋਂ ਜਗਦੀਪ ਸਿੰਘ ਨਾਮਕ ਵਿਅਕਤੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ , ਜਿਸ ਨੂੰ 9 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ |

ਪਰ, ਹਮਲਾ ਕਰਨ ਵਾਲੇ ਤਿੰਨ ਮੁੱਖ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਚੱਲ ਰਹੇ ਹਨ, ਜਿਹਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਲਜੀਤ ਕੌਰ ਨਾਮਕ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਹੀ ਮੁਲਜ਼ਮ ਅੰਮ੍ਰਿਤਸਰ ਅਤੇ ਤਰਨਤਾਰਨ ਨਾਲ ਸੰਬੰਧਿਤ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਹੋਰ ਜਾਂਚ ਕੀਤੀ ਜਾ ਰਹੀ ਹੈ।