TheUnmute.com

ਮੋਹਾਲੀ: ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਵੈਬ ਕਾਸਟਿੰਗ ਸਬੰਧੀ ਕੀਤੀ ਵੀਡੀਓ ਕਾਨਫਰੰਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਾਰਚ 2024: ਲੋਕ ਸਭਾ ਚੋਣਾਂ-2024 (Lok Sabha Elections 2024) ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਵੱਲੋਂ ਮਿਤੀ 11 ਮਾਰਚ ਨੂੰ ਬਾਅਦ ਦੁਪਹਿਰ 2:30 ਵਜੇ ਵੈਬ ਕਾਸਟਿੰਗ (ਇੰਟਰ ਸਟੇਟ ਨਾਕਿਆਂ) ਸਬੰਧੀ ਡੀ.ਸੀ, ਐਸ.ਐਸ.ਪੀ, ਐਸ.ਪੀ ਹੈੱਡ ਕੁਆਰਟਰ ਅਤੇ ਐਕਸਾਈਜ਼ ਵਿਭਾਗ ਨਾਲ ਵੀਡਿਓ ਕਾਨਫਰੰਸ ਕੀਤੀ ਗਈ।

ਉਨ੍ਹਾ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇੰਟਰ ਜ਼ਿਲ੍ਹਾ ਅਤੇ ਇੰਟਰ ਸਟੇਟ ਨਾਕਿਆਂ ਤੇ ਵੈਬ ਸਟਰਿਮਿੰਗ ਕਰਵਾਈ ਜਾਣੀ ਹੈ। ਇੰਟਰ ਸਟੇਟ ਨਾਕਿਆਂ ਨਾਲ ਸਬੰਧਤ ਡੀ.ਸੀ., ਐਸ.ਐਸ.ਪੀ ਦਾ ਵਾਟਅੱਪਸ ਗਰੁੱਪ ਬਣਾਇਆ ਜਾਣਾ ਹੈ ਅਤੇ ਇਹ ਗਰੁੱਪ ਇਲੈਕਸ਼ਨ ਖਤਮ (Lok Sabha Elections 2024) ਹੋਣ ਤੱਕ ਕੰਮ ਕਰੇਗਾ।

Lok Sabha elections 2024

ਜ਼ਿਲ੍ਹਾ ਐਸ.ਏ.ਐਸ.ਨਗਰ ਨਾਲ ਲੱਗਣ ਵਾਲੇ ਇੰਟਰ ਸਟੇਟ ਨਾਕੇ ਜਿਵੇਂ ਕਿ ਬਾਰਡਰ: ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਐਂਟਰ ਕਰਨ ਸਮੇ ਵੈਬ ਸਟਰਿਮਿੰਗ ਇਸ ਜ਼ਿਲ੍ਹੇ ਵੱਲੋਂ ਕਰਵਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਮੇਨਰੋਡ ਅਤੇ ਲਿੰਕ ਰੋਡਾਂ ਤੇ ਲਿੱਕਰ ਅਤੇ ਕੈਸ਼ਫਲੋ ਦੀ ਪੂਰੀ ਜਾਂਚ ਕੀਤੀ ਜਾਵੇ।

ਸਮੂਹ ਸੀਨੀਅਰ ਪੁਲਿਸ ਕਪਤਾਨ ਨੂੰ ਹਦਾਇਤਾ ਕੀਤੀ ਗਈ ਕਿ ਉਨ੍ਹਾਂ ਵੱਲੋਂ ਪੀ.ਓ ਦੀਆ ਲਿਸਟਾਂ ਇਸ ਦਫ਼ਤਰ ਨਾਲ ਸ਼ੇਅਰ ਕੀਤੀ ਜਾਵੇ। ਵੈਬ ਕਾਸ਼ਟਿੰਗ ਸਬੰਧੀ ਜਾਣਕਾਰੀ ਸ਼ੇਅਰ ਕਰਨ ਲਈ ਇੱਕ ਐਸ.ਓ.ਪੀ (SOP) ਬਣਾਈ ਜਾਵੇਗੀ। ਜ਼ਿਲ੍ਹਾ ਪੱਧਰ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਵੈਬ ਕਾਸ਼ਟਿੰਗ ਸਬੰਧੀ ਨਿਯੁੱਕਤ ਕੀਤੇ ਗਏ ਨੋਡਲ ਅਫ਼ਸਰਾਂ ਦਾ ਇੱਕ ਗਰੁੱਪ ਬਣਾਇਆ ਜਾਵੇ। ਵੀਡੀਓ ਕਾਨਫਰੰਸ ਰਾਹੀਂ ਕੀਤੀ ਇਸ ਮੀਟਿੰਗ ਵਿੱਚ ਡੀ.ਸੀ. ਰੂਪਨਗਰ, ਪਟਿਆਲਾ, ਅੰਬਾਲਾ, ਪੰਚਕੂਲਾ, ਸੋਲਨ, ਚੰਡੀਗੜ੍ਹ ਅਤੇ ਸਮੂਹ ਐਸ.ਐਸ.ਪੀ ਅਤੇ ਨੋਡਲ ਅਫ਼ਸਰ ਐਕਸਾਈਜ਼ ਵੱਲੋਂ ਭਾਗ ਲਿਆ ਗਿਆ।

Exit mobile version