Site icon TheUnmute.com

ਮੋਹਾਲੀ: ਅੰਡਰਗਰਾਊਂਡ ਪਾਣੀ ਵਾਲੀ ਟੈਂਕੀ ‘ਚ ਡਿੱਗਣ ਕਾਰਨ ਦੋ ਸਾਲਾ ਮਾਸੂਮ ਬੱਚੇ ਦੀ ਮੌਤ

Mohali

ਮੋਹਾਲੀ, 23 ਦਸੰਬਰ 2023: ਮੋਹਾਲੀ (Mohali) ਦੇ ਸੈਕਟਰ-78 ਦੇ ਵਿੱਚ ਬਣ ਰਹੇ ਨਵੇਂ ਮਕਾਨ ਅੰਡਰਗਰਾਊਂਡ ਪਾਣੀ ਵਾਲੀ ਟੈਂਕੀ ਦੇ ਵਿੱਚ ਡਿੱਗਣ ਨਾਲ ਦੋ ਸਾਲਾ ਬੱਚੇ ਦੀ ਮੌਤ ਹੋ ਗਈ ਹੈ | ਮ੍ਰਿਤਕ ਬੱਚੇ ਦੀ ਪਛਾਣ ਕ੍ਰਿਸ਼ਨਾ ਵਜੋਂ ਹੋਈ ਹੈ | ਪਰਿਵਾਰ ਦੇ ਮੁਤਾਬਕ ਸਵੇਰੇ ਜਦੋਂ ਵੇਹੜੇ ਦੇ ਵਿੱਚ ਖੇਡ ਰਿਹਾ ਕ੍ਰਿਸ਼ਨ ਨਹੀਂ ਮਿਲਿਆ ਤਾਂ ਉਸਦੀ ਭਾਲ ਕੀਤੀ ਗਈ ਕਿਉਂਕਿ ਉਹਦੇ ਮਾਂ ਬਾਪ ਕਿਤੇ ਹੋਰ ਨੌਕਰੀ ਕਰਦੇ ਹਨ |

ਪ੍ਰਵਾਸੀ ਪਰਿਵਾਰ ਨੇ ਦੱਸਿਆ ਜਦੋਂ ਬੱਚਾ ਨਹੀਂ ਮਿਲਿਆ ਤਾਂ ਉਸਦੀ ਆਸ-ਪਾਸ ਭਾਲ ਕੀਤੀ ਗਈ ਪਰ ਬੱਚਾ ਨਹੀਂ ਮਿਲਿਆ | ਜਦੋਂ ਅੰਡਰਗਰਾਊਂਡ ਟੈਂਕੀ ਦੇ ਕੋਲ ਗਏ ਤੇ ਪਾਣੀ ਕਾਫ਼ੀ ਡੂੰਘਾ ਹੋਣ ਕਾਰਨ ਉਸ ਚੋਂ ਅੱਠ-ਦਸ਼ ਬਾਾਲਟੀਆਂ ਸਵੀਪਰ ਨੂੰ ਬੁਲਾ ਕੇ ਕੱਢੀਆਂ ਗਈਆਂ ਤੇ ਜਦੋਂ ਉਸ ਦੇ ਵਿੱਚ ਡੰਡਾ ਮਾਰ ਕੇ ਪਾਣੀ ਨੂੰ ਹਿਲਾਇਆ ਗਿਆ ਤਾਂ ਬੱਚੇ ਦੀ ਲਾਸ਼ ਪਾਣੀ ਦੇ ਉੱਪਰ ਆ ਗਈ ਉਸ ਨੂੰ ਫੇਜ਼-6 ਸਰਕਾਰੀ ਹਸਪਤਾਲ (Mohali)  ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ | ਕ੍ਰਿਸ਼ਨਾ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ | ਇਹ ਮਕਾਨ ਪਿਛਲੇ ਛੇ ਸਾਲਾਂ ਤੋਂ ਉਸਾਰੀ ਅਧੀਨ ਹੈ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ |

Exit mobile version