16 ਸਤੰਬਰ 2024: ਮੋਗਾ ਦੇ ਗੁਰਦੁਆਰਾ ਮਾਈ ਜਾਨਕੀ ਗਿੱਲ ਰੋਡ ਤੋਂ ਇਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਚੋਰਾਂ ਦੇ ਵਲੋਂ ਮਰਗ ਦੇ ਭੋਗ ਤੇ ਮੱਥਾ ਟੇਕਣ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ।
ਮੋਟਰਸਾਈਕਲ ਮਾਲਕ ਨੇ ਦੱਸਿਆ ਕਿ ਉਸ ਦੇ ਕਿਸੇ ਰਿਸ਼ਤੇਦਾਰ ਦਾ ਕੱਲ੍ਹ ਗੁਰਦੁਆਰਾ ਸਾਹਿਬ ਵਿੱਚ ਭੋਗ ਸੀ ਤਾਂ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਆਪਣਾ ਮੋਟਰਸਾਈਕਲ
ਖੜ੍ਹਾ ਕਰਕੇ ਅੰਦਰ ਮੱਥਾ ਟੇਕਣ ਚਲਾ ਗਿਆ ਅਤੇ ਜਦੋਂ ਉਹ 10 ਮਿੰਟ ਬਾਅਦ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਉੱਥੇ ਨਹੀਂ ਸੀ ਤਾਂ ਉਸਨੇ ਸੀਸੀਟੀਵੀ ਚੈੱਕ ਕੀਤਾ ਜਿਸ ਵਿੱਚ ਪਤਾ ਚੱਲਿਆ ਕਿ ਉਸ ਦਾ ਮੋਟਰਸਾਈਕਲ ਇਕ ਵਿਅਕਤੀ ਜਿਸਦੇ ਕਾਲੀਆਂ ਐਨਕਾਂ ਲੱਗੀਆਂ ਹੋਈਆਂ ਹਨ ਉਹ ਲੈ ਕੇ ਚਾਲ ਗਿਆ ਹੈ, ਚੋਰੀ ਦੀ ਘਟਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ|
ਜਾਣਕਾਰੀ ਮਿਲੀ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਡਿੱਟਤੀ ਗਈ ਹੈ, ਪੁਲਿਸ ਦੇ ਵਲੋਂ ਗੁਰਦੁਆਰਾ ਸਾਹਿਬ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਜਾ ਰਹੇ ਹਨ, ਤੇ ਜਲਦ ਹੀ ਚੋਰ ਨੂੰ ਮੋਟਰਸਾਈਕਲ ਸਣੇ ਕਾਬੂ ਕੀਤੇ ਜਾਨ ਦਾ ਭਰੋਸਾ ਜਤਾਇਆ ਅਜੇ ਰਿਹਾ ਹੈ|
ਰਿਪੋਰਟਰ: ਸੰਜੀਵ ਕੁਮਾਰ ਅਰੋੜਾ