Site icon TheUnmute.com

ਮੋਗਾ ਪੁਲਿਸ ਵੱਲੋਂ ਬਦਮਾਸ਼ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਦੇ ਦੋ ਸਾਥੀ ਅਸਲੇ ਸਣੇ ਗ੍ਰਿਫਤਾਰ

Moga Police

ਮੋਗਾ ,20 ਜਨਵਰੀ 2024: ਮੋਗਾ ਪੁਲਿਸ (Moga Police) ਵੱਲੋਂ ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਨੇ ਬਦਮਾਸ਼ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨਾਲ ਸਬੰਧਤ 2 ਜਣਿਆਂ ਨੂੰ ਗ੍ਰਿਫਤਾਰ ਕਰਕੇ 6 ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਅੱਜ ਪੁਲਿਸ (Moga Police) ਅਧਿਕਾਰੀਆਂ ਦੀ ਮੌਜੂਦਗੀ ’ਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਸੀਆਈਏ ਸਟਾਫ ਦੇ ਏਐਸਆਈ ਸੁਖਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਦਮਾਸ਼ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ ਜਿਲ੍ਹਾ ਮੋਗਾ ਦੇ ਗੈਂਗ ਨਾਲ ਸਬੰਧਤ ਮੈਬਰ ਪਰਮਿੰਦਰ ਸਿੰਘ ਉਰਫ ਪਿੰਦਾ ਪੁੱਤਰ ਅਤੇ ਦਰਸ਼ਨ ਸਿੰਘ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਬਲਦੇਵ ਸਿੰਘ ਵਾਸੀਆਨ ਬੁੱਟਰ ਕਲਾਂ ਜਿਲ੍ਹਾ ਕਚਹਿਰੀਆਂ ਦੇ ਪਿਛਲੇ ਪਾਸੇ ਅਤੇ ਜਿਲ੍ਹਾ ਸਿੱਖਿਆ ਅਫਸਰ ਦਫਤਰ ਦੇ ਸਾਹਮਣੇ ਪਾਰਕਿੰਗ ਵਿੱਚ ਇੱਕ ਚਿੱਟੇ ਰੰਗ ਦੀ ਕਾਰ ’ਚ ਬੈਠੇ ਹਨ।

ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨਵਦੀਪ ਸਿੰਘ ਨੇ ਇੰਨ੍ਹਾਂ ਨੂੰ ਭਾਰੀ ਮਾਤਰਾ ’ਚ ਅਸਲਾ ਵੀ ਮੁਹੱਈਆ ਕਰਵਾਇਆ ਹੈ ਇਸ ਲਈ ਛਾਪੇਮਾਰੀ ਕੀਤੀ ਜਾਏ ਤਾਂ ਇੰਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਸਲਾ ਫੜ੍ਹਿਆ ਜਾ ਸਕਦਾ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਸ ਇਤਲਾਹ ਦੇ ਅਧਾਰ ਤੇ ਕਾਰਵਾਈ ਕਰਦਿਆਂ ਛਾਪਾ ਮਾਰਿਆ ਤਾਂ ਪਰਮਿੰਦਰ ਸਿੰਘ ਉਰਫ ਪਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦਾ ਦੀ ਡੱਬ ਚੋਂ 2 ਦੇਸੀ ਪਿਸਟਲ 32 ਬੋਰ ਸਮੇਤ 3 ਰੌਂਦ ਜਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਦੀ ਡੱਬ ਵਿੱਚੋਂ 2 ਦੇਸੀ ਪਿਸਟਲ 32 ਬੋਰ ਸਮੇਤ 03 ਰੋਂਦ ਜਿੰਦਾ 32 ਬੋਰ ਬਰਾਮਦ ਕੀਤੇ ਹਨ।

ਪੁਲਿਸ ਅਨੁਸਾਰ ਕਾਰ ਦੀ ਤਲਾਸ਼ੀ ਲੈਣ ਤੇ ਡਰਾਈਵਰ ਸੀਟ ਦੇ ਥੱਲਿਓ 1 ਦੇਸੀ ਰਿਵਾਲਵਰ 32 ਬੋਰ ਸਮੇਤ 2 ਜਿੰਦਾ ਰੋਦ 32 ਬੋਰ ਅਤੇ ਕੰਡਕਟਰ ਸੀਟ ਦੇ ਥੱਲਿਓ 01 ਦੇਸੀ ਪਿਸਟਲ 30 ਬੋਰ ਸਮੇ ਕੁੱਲ 6 ਹਥਿਆਰ ਅਤੇ 8 ਜਿੰਦਾ ਕਾਰਤੂਸ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਹੁਣ ਰਿਮਾਂਡ ਹਾਸਲ ਕਰਨ ਉਪਰੰਤ ਗ੍ਰਿਫਤਾਰ ਮੁਲਜਮਾਂ ਕੋਲੋਂ ਹੋਰ ਵੀ ਭੇਦ ਜਾਨਣ ਦੀ ਕੋਸ਼ਿਸ਼ ਕਰੇਗੀ।

ਪੁਲਿਸ ਅਨੁਸਾਰ ਮਰਮਿੰਦਰ ਸਿੰਘ ਉਰਫ ਪਿੰਦਾ ਖਿਲਾਫ ਥਾਣਾ ਬੱਧੀ ਕਲਾਂ ’ਚ ਕਤਲ ,ਥਾਣਾ ਸਿਟੀ ਜਗਰਾਓਂ ’ਚ ਅਸਲਾ ਐਕਟ ਅਤੇ ਥਾਣਾ ਸਦਰ ਖਰੜ ’ਚ ਇਰਾਦਾ ਕਤਲ ਦੇ ਮੁੱਕਦਮੇ ਸਮੇਤ ਕੁੱਲ ਤਿੰਨ ਮਾਮਲੇ ਦਰਜ ਹਨ। ਇਸੇ ਤਰਾਂ ਹੀ ਕੁਲਵਿੰਦਰ ਸਿੰਘ ਉਰਫ ਕਿੰਦਾ ਖਿਲਾਫ 4 ਕੇਸ ਦਰਜ ਹਨ ਜਿੰਨ੍ਹਾਂ ਚੋ ਥਾਣਾ ਸਿਟੀ ਜਗਰਾਓਂ ਵਾਲੇ ਅਸਲਾ ਐਕਟ ਅਤੇ ਥਾਣਾ ਸਦਰ ਖਰੜ ਦੇ ਇਰਾਦਾ ਕਤਲ ਵਾਲੇ ਮਾਮਲੇ ਵਿੱਚ ਪਰਮਿੰਦਰ ਉਰਫ ਪਿੰਦਾ ਵੀ ਉਸ ਨਾਲ ਸ਼ਾਮਲ ਹੈ। ਕੁਲਵਿੰਦਰ ਖਿਲਾਫ ਥਾਣਾ ਦਾਖਾ ਅਤੇ ਥਾਣਾ ਬੱਧਨੀ ਕਲਾਂ ਵਿੱਚ ਦੋ ਕੇਸ ਦਰਜ ਹਨ।

Exit mobile version