July 2, 2024 3:36 pm
Moga police

ਮੋਗਾ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇੱਕ ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਮੋਗਾ 30 ਨਵੰਬਰ 2022: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਪੁਲਿਸ ਹੁਣ ਪੂਰੀ ਮੁਸਤੈਦੀ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਲੱਗੀ ਹੋਈ ਹੈ। ਇਸੇ ਤਹਿਤ ਮੋਗਾ ਪੁਲਿਸ (Moga police) ਨੇ ਪਿਛਲੇ ਦਿਨ ਭੁੱਕੀ, 10 ਗ੍ਰਾਮ ਨਸ਼ੀਲੀਆਂ ਗੋਲੀਆਂ, 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਵੱਖ-ਵੱਖ ਮਾਮਲਿਆਂ ‘ਚ ਨਜਾਇਜ਼ ਸ਼ਰਾਬ ਸਮੇਤ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ |

ਇਸਦੇ ਚੱਲਦੇ ਅੱਜ ਮੋਗਾ ਪੁਲਿਸ ਨੇ ਨੇੜੇ ਜ਼ੀਰਾ ਦੇ ਰਹਿਣ ਵਾਲੇ ਇੱਕ ਮੁਲਜ਼ਮ ਗੁਰਮੇਲ ਸਿੰਘ ਦੀ ਤਲਾਸ਼ੀ ਲੈਂਦੇ ਹੋਏ ਉਸ ਦੇ ਕਬਜ਼ੇ ‘ਚੋਂ ਇੱਕ ਕਿੱਲੋ ਅਫੀਮ ਬਰਾਮਦ ਕੀਤੀ ਹੈ | ਮੁਲਜ਼ਮ ਦੇ ਖ਼ਿਲਾਫ ਐਨ.ਡੀ.ਪੀ.ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਮੋਗਾ ਦੇ ਐਸ.ਪੀ.ਡੀ ਅਜੈ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਲਜ਼ਮ ਜੋ ਕਿ ਜ਼ੀਰਾ ਦਾ ਰਹਿਣ ਵਾਲਾ ਹੈ, ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਉਸ ਕੋਲੋਂ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ | ਪੁਲਿਸ ਵਲੋਂ ਪੜਤਾਲ ਕੀਤੀ ਜਾਵੇਗੀਂ ਕਿ ਅਫ਼ੀਮ ਉਹ ਕਿੱਥੋਂ ਫੜਦਾ ਹੈ ਅਤੇ ਕਿੱਥੇ ਵੇਚਦਾ ਹੈ | ਇਸਦੇ ਪਿੱਛੇ ਹੋਰ ਕੌਣ ਕੌਣ ਜੁੜਿਆ ਹੈ |